ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਆਲੋਕ. ਸੰਗ੍ਯਾ- ਪ੍ਰਕਾਸ਼. ਚਮਤਕਾਰ। ੨. ਦਰਸ਼ਨ. ਦੀਦਾਰ. "ਸੁੰਦਰ ਬਦਨ ਅਲੋਕ." (ਸਾਰ ਸੂਰਦਾਸ) ੩. ਸੰ. अलोक. ਵਿ- ਜੋ ਦੇਖਣ ਵਿੱਚ ਨਾ ਆਵੇ. ਅਗੋਚਰ. "ਅਲੋਕ ਹੈ." (ਜਾਪੁ) ੪. ਸੰਗ੍ਯਾ- ਨਿਰਜਨ. ਏਕਾਂਤ। ੫. ਪਰਲੋਕ. "ਲੋਕ ਅਲੋਕ ਗਵਾਇ ਦੁਰਾਨਨਿ." (ਰਾਮਾਵ) ਹੇ ਬੁਰੇ ਮੂੰਹ ਵਾਲੀ ਕੇਕਈ! ਤੈਂ ਲੋਕ ਪਰਲੋਕ ਦੋਵੇਂ ਖੋ ਲਏ। ੬. ਸੰ. ਅਲੋਕ੍ਯ. ਵਿ- ਅਲੌਕਿਕ. ਅਣੋਖਾ.


ਸੰ. ਆਲੋਕਨ. ਕ੍ਰਿ- ਦੇਖਣਾ. ਝਾਕਣਾ. ਤੱਕਣਾ. "ਈਤ ਊਤ ਦਹ ਦਿਸ ਅਲੋਕਨ." (ਰਾਮ ਰੁਤੀ ਮਃ ੫)


ਵਿ- ਅਲੋਕ੍ਯ. ਅਲੌਕਿਕ. ਅਣੋਖਾ. ਅਦਭੁਤ। ੨. ਅਲਗਨ. ਨਿਰਲੇਪ. "ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ, ਪਇਆਲ ਪਵਿਤ੍ਰ ਅਲੋਗਨੀ." (ਰਾਮ ਮਃ ੫) "ਨਾਨਕ ਲੋਗ ਅਲੋਗੀ ਰੀ ਸਖੀ." (ਆਸਾਵਰੀ ਮਃ ੫)


ਦੇਖੋ, ਅਲੂਣਾ.


ਸੰ. ਲੋਪ. ਵਿ- ਅਗੋਚਰ. ਗ਼ਾਇਬ. ਅਦ੍ਰਿਸ਼੍ਯ. "ਹੋਈ ਅਲੋਪ ਭਵਾਨੀ ਦੇਵਾਂ ਰਾਜ ਦੇ." (ਚੰਡੀ ੩) ੨. ਅ (ਨਾ) ਲੋਪ (ਗੁਪਤ). ਪ੍ਰਗਟ. ਪ੍ਰਤੱਖ.