ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਬਾਂਹ ਅਤੇ ਹੱਥ ਦੀ ਸੰਧੀ. ਪਹੁਁਚਾ. ਦੇਖੋ, ਵੀਣੀ। ੨. ਫ਼ਾ. [بینی] ਨੱਕ. ਨਾਸਿਕਾ.


ਦੇਖੋ, ਬਿਨਾ. "ਦਰਭ੍ਰਸਟ ਸਰਾਪੀ ਨਾਮਬੀਨੁ." (ਬਸੰ ਅਃ ਮਃ ੧)


ਅਰੋੜਿਆਂ ਦਾ ਇੱਕ ਗੋਤ. "ਗੁਰਮੁਖ ਬਿਸਨੂ ਬੀਬੜਾ." (ਭਾਗੁ) "ਬਿਸਨੂ ਹੁਤੋ ਬੀਬੜਾ ਜੋਇ." (ਗੁਪ੍ਰਸੂ) ੨. ਬੀਬਾ. ਭਲਾ. ਸਾਊ.


ਸ਼ੀਤਲਾ ਦੇਵੀ ਦੀ ਸਹਾਇਕਾ ਯੋਗਿਨੀ, ਜਿਸ ਦਾ ਪੂਜਨ ਹਿੰਦੂ ਇਸਤ੍ਰੀਆਂ ਬੱਚਿਆਂ ਦੀ ਰਖ੍ਯਾ ਵਾਸਤੇ ਕਰਦੀਆਂ ਹਨ.


ਵਿ- ਭਲਾ. ਨੇਕ. ਸੰ. ਵਿਭਾਵ੍ਯ.


ਫ਼ਾ. [بیبی] ਸੰਗ੍ਯਾ- ਕੁਲੀਨ ਨਾਰੀ। ੨. ਇਸਤ੍ਰੀਆਂ ਲਈ ਸਨਮਾਨ ਬੋਧਕ ਸ਼ਬਦ। ੩. ਕੰਨ੍ਯਾ. "ਸੁਨ ਬੀਬੀ! ਮੈ ਤੁਝੈ ਸੁਨਾਊ." (ਗੁਵਿ ੬) ੪. ਭਾਰਯਾ. ਵਹੁਟੀ. "ਕੂੜ ਮੀਆ ਕੂੜ ਬੀਬੀ." (ਵਾਰ ਆਸਾ) "ਪਾਸਿ ਬੈਠੀ ਬੀਬੀ ਕਮਲਾ ਦਾਸੀ." (ਆਸਾ ਕਬੀਰ)


ਦੇਖੋ, ਨਾਨਕੀ ਬੀਬੀ.


ਘੁੜਾਮ ਤੋਂ ਛੀ ਕੋਹ ਉੱਤਰ ਪੂਰਵ ਇੱਕ ਪਿੰਡ. ਇੱਥੇ ਗੁਰੂ ਤੇਗਬਹਾਦੁਰ ਸਾਹਿਬ ਨੇ ਚਰਣ ਪਾਏ ਹਨ.