ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਸੂਰਜ। ੨. ਅਗਨਿ। ੩. ਬ੍ਰਾਹਮਣ। ੪. ਅਤਿਥਿ। ੫. ਗਊ। ੬. ਭਾਣਜਾ. ਭੈਣ ਦਾ ਪੁਤ੍ਰ। ੭. ਦੋਹਤ੍ਰਾ। ੮. ਵਾਜਾ। ੯. ਦੱਭ ਘਾਸ। ੧੦. ਲੌਢਾ ਵੇਲਾ.


ਅ਼. [قُطب] ਕ਼ੁਤ਼ਬ. ਸੰਗ੍ਯਾ- ਧ੍ਰੁਵ. ਧ੍ਰੂ. ਧਰਤੀ ਦਾ ਉੱਤਰੀ ਅਤੇ ਦੱਖਣੀ ਸਿਖਰ। ੨. ਉਹ ਕਿੱਲੀ, ਜਿਸ ਦੇ ਸਹਾਰੇ ਚੱਕੀ ਫਿਰਦੀ ਹੈ। ੩. ਸਰਦਾਰ. ਮੁਖੀਆ. ਪ੍ਰਧਾਨ। ੪. ਅ਼. [کُتب] ਕੁਤਬ. ਕਿਤਾਬ ਦਾ ਬਹੁ ਵਚਨ. ਪੋਥੀਆਂ.


ਸ਼ਾਹਜਹਾਂ ਵੇਲੇ ਜਲੰਧਰ ਦਾ ਹਾਕਿਮ, ਜੋ ਪੈਂਦੇ ਖ਼ਾਨ ਦੇ ਚਾਚੇ ਦਾ ਪੁਤ੍ਰ ਸੀ. ਇਸੇ ਨੇ ਪੈਂਦੇ ਖ਼ਾਂ ਨੂੰ ਬਾਦਸ਼ਾਹ ਦੇ ਪੇਸ਼ ਕੀਤਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਤੇ ਸੈਨਾ ਲੈ ਕੇ ਚੜ੍ਹ ਆਇਆ. ਕਰਤਾਰਪੁਰ ਦੇ ਜੰਗ ਵਿੱਚ ਗੁਰੂ ਸਾਹਿਬ ਦੇ ਖੜਗ ਨਾਲ ਇਸ ਦੀ ਮੁਕਤਿ ਹੋਈ.


ਪੁਸ੍ਤਕਾਲਯ. Library.


ਦੇਖੋ, ਕ਼ੁਤਬੁੱਦੀਨ.


ਫ਼ਾ. [قطبنُما] ਧ੍ਰੁਵ ਦਿਖਾਉਣ ਵਾਲਾ ਯੰਤ੍ਰ (ਧ੍ਰੁਵਦਰਸ਼ਕ), ਜਿਸ ਦੀ ਸੂਈ ਚੁੰਬਕ ਦੀ ਸ਼ਕਤਿ ਨਾਲ ਉੱਤਰ ਵੱਲ ਰਹਿੰਦੀ ਹੈ. ਇਹ ਜਹਾਜ਼ ਚਲਾਉਣ ਵਾਲਿਆਂ ਨੂੰ ਬਹੁਤ ਸਹਾਇਤਾ ਦਿੰਦਾ ਹੈ.#Mariner’s Compass.