ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
repeated clicking sound; cf. ਟਿਚਕਰ
to cut a joke, jest; to taunt, gibe, ridicule; to scoff (at), pass a sarcastic remark
same as ਟਿਚਕਰ ਮਾਰਨੀ under preceding; to urge an animal to move on by uttering ਟਿਚਕਰ
tip-top, all set, trim, spruce, ready
ਦੇਖੋ, ਟੰਗਣਾ। ੨. ਕਿਸੇ ਵਸਤੂ ਵਿੱਚ ਕਿਸੇ ਚੀਜ ਨੂੰ ਅੜੁੰਗਦੇਣਾ. ਜਿਵੇਂ- ਪਗੜੀ ਦਾ ਪੇਚ ਟੁੰਗਣਾ.
ਸੰ. रूण्ड ਰੁੰਡ. ਸੰਗ੍ਯਾ- ਸਿਰ ਬਿਨਾ ਧੜ। ੨. ਡਾਹਣੇ ਬਿਨਾ ਬਿਰਛ। ੩. ਵਿ- ਲੂਲਾ. ਲੁੰਜਾ. ਜਿਸ ਦਾ ਹੱਥ ਨਹੀਂ. "ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ?" (ਵਾਰ ਮਾਝ ਮਃ ੨) ੪. ਦੇਖੋ, ਟੁੰਡਾਲਾਟ.
ਸਰ ਹੈਨਰੀ ਹਾਰਡਿੰਗ (Sir Henry Harding) ਜੋ ਹਿੰਦੁਸਤਾਨ ਦਾ ਗਵਰਨਰ ਜਨਰਲ ੨੩ ਜੁਲਾਈ ੧੮੪੪ ਤੋਂ ਸਨ ੧੮੪੮ ਤਕ ਰਿਹਾ. ਲਾਰਡ ਹਾਰਡਿੰਗ ਨੇ ਲਿਗਨੀ (Ligny) ਦੇ ਮਕਾਮ ਨੈਪੋਲੀਅਨ ਬੋਨਾਪਾਰਟ ਦੇ ਵਿਰੁੱਧ ਜੰਗ ਕਰਦੇ ੧੬. ਜੂਨ ਸਨ ੧੮੧੫ ਨੂੰ ਆਪਣਾ ਖੱਬਾ ਹੱਥ ਖੋਇਆ ਸੀ, ਇਸ ਲਈ ਪੰਜਾਬੀ ਉਸ ਨੂੰ ਟੁੰਡਾਲਾਟ ਆਖਦੇ ਸਨ, ਯਥਾ-#"ਸੱਠਾਂ ਕੋਹਾਂ ਦਾ ਪੰਧ ਸੀ ਲੁੱਧੇਆਣਾ ਰਾਤੋ ਰਾਤ ਕੀਤੀ ਟੁੰਡੇ ਦੌੜ ਮੀਆਂ।#ਉਹ ਭੀ ਲੁੱਟਿਆ ਲਾਟ ਨੇ ਆਇ ਡੇਰਾ ਸਭੋ ਖੋਹਕੇ ਕੀਤੀਆਂ ਚੌੜ ਮੀਆਂ." (੮੫)(ਸ਼ਾਹ ਮੁਹੰਮਦ)
ਕ੍ਰਿ. ਠੁਕਰਾਉਣਾ. ਠੋਕਰ ਮਾਰਨੀ। ੨. ਛੁਹਣਾ. ਸਪਰਸ਼ ਕਰਨਾ. "ਪੈਰੀ ਟੁੰਬ ਉਠਾਲਿਆ." (ਭਾਗੁ) "ਟੁੰਬ ਪਾਵ ਹਜਰਤਹਿ ਜਗਾਯੋ." (ਚਰਿਤ੍ਰ ੮੨)