ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਾਗ਼ ਹੈ. ਚਿੰਨ੍ਹ ਹੈ. "ਮਾਥੈ ਮੇਰੇ ਦਗਾਈ." (ਰਾਮ ਕਬੀਰ) ਸਨਮੁਖ ਸ਼ਸਤ੍ਰ ਖਾਕੇ ਮੈਂ ਮੱਥੇ ਤੇ ਜ਼ਖਮ ਦਾ ਚਿੰਨ੍ਹ ਲਵਾਇਆ ਹੈ। ੨. ਪ੍ਰਜ੍ਵਲਿਤ ਕੀਤੀ. ਮਚਾਈ। ੩. ਸੰਗ੍ਯਾ- ਦਾਗਣ ਦੀ ਕ੍ਰਿਯਾ। ੪. ਦਾਗਣ ਦੀ ਮਜ਼ਦੂਰੀ.
ਕ੍ਰਿ- ਦਗਧ ਕਰਾਉਣਾ. ਤੋਪ ਆਦਿ ਨੂੰ ਅੱਗ ਦਿਵਾਉਣੀ। ੨. ਤੱਤੀ ਧਾਤੁ ਨਾਲ ਸ਼ਰੀਰ ਤੇ ਦਾਗ਼ ਲਵਾਉਣਾ. ਦੇਖੋ, ਦਗਾਨਾ.
ਕ੍ਰਿ- ਦਾਗ਼ ਲਗਾਉਣਾ. ਧਾਤੁ ਨੂੰ ਤਪਾਕੇ ਸ਼ਰੀਰ ਤੇ ਦਾਗ਼ ਲਾਉਣਾ. ਪੁਰਾਣੇ ਜ਼ਮਾਨੇ ਗ਼ੁਲਾਮਾਂ ਦੇ ਮੱਥੇ ਦਾਗ਼ ਦਿੱਤਾ ਜਾਂਦਾ ਸੀ, ਜਿਸ ਤੋਂ ਉਨ੍ਹਾਂ ਦੀ ਪਛਾਣ ਹੁੰਦੀ ਸੀ। ੨. ਦਾਗਿਆ. ਦਾਗ਼ ਲਗਾਇਆ. "ਹਮਰੈ ਮਸਤਕਿ ਦਾਗ ਦਗਾਨਾ." (ਗਉ ਮਃ ੪)
ਸੰਗ੍ਯਾ- ਉੱਚੀ ਧਰਤੀ. ਟਿੱਬਾ। ੨. ਦੇਖੋ, ਦਗਰਾ.
ਫ਼ਾ. [دغا] ਸੰਗ੍ਯਾ- ਫਲ. ਕਪਟ. ਧੋਖਾ.
ਦੇਖੋ, ਦਗਬਾਜ.
fee, reward, present or offering given to a (Hindu religious) teacher or priest
to burn, be burnt