ਅ਼. [اِرتباط] ਸੰਗ੍ਯਾ- ਲਗਾਉ. ਸੰਬੰਧ. ਤਅ਼ੱਲੁਕ਼. ਇਸ ਦਾ ਮੂਲ ਰਬਤ਼ ਹੈ, ਜਿਸ ਦਾ ਅਰਥ ਹੈ ਬੰਨ੍ਹਣਾ.
ਅ਼. [اِرم] ਇੱਕ ਬਾਗ, ਜੋ ਸ਼ਾਮ ਦੇ ਬਾਦਸ਼ਾਹ ਸ਼ੱਦਾਦ ਨੇ ਆਪਣੇ ਖਿਆਲ ਅਨੁਸਾਰ ਸੁਰਗ ਦੇ ਬਾਗ ਅਦਨ ਦੇ ਨਮੂਨੇ ਤੇ ਬਣਾਇਆ ਸੀ.
ਫ਼ਾ. [اِرمن] ਸੰਗ੍ਯਾ- ਈਰਾਨ, ਰੂਮ ਅਤੇ ਫ਼ਰੰਗ ਦੇ ਵਿਚਕਾਰ ਇੱਕ ਦੇਸ਼, ਜਿਸ ਨੂੰ ਅਰਮੇਨੀਆ ਆਖਦੇ ਹਨ.
ਵਿ- ਇਰਮਨ ਦਾ ਵਸਨੀਕ. ਆਰਮੇਨੀਅਨ. Armenian. "ਇਮਰਨੀ ਰੂਮੀ ਜੰਗੀ ਦੁਸਮਨ ਦਾਰਾ." (ਭਾਗੁ) ਦੇਖੋ, ਰੂਮੀ ਜੰਗੀ.
ਸੰ. ਸੰਗ੍ਯਾ- ਪ੍ਰਿਥਿਵੀ। ੨. ਨਦੀ। ੩. ਵ੍ਰਿਹਸਪਤਿ ਦੀ ਮਾਤਾ। ੪. ਸ਼ਰਾਬ। ੫. ਵਾਣੀ (ਬਾਣੀ). ੬. ਖ਼ੁਸ਼ੀ. ਪ੍ਰਸੰਨਤਾ.
nan
ਅ਼. [عراق] ਸੰਗ੍ਯਾ- ਦਰਿਆ ਦਾ ਕਿਨਾਰਾ. ਕਛਾਰ। ੨. ਈਰਾਨ ਦਾ ਇੱਕ ਭਾਗ, ਜੋ ਖ਼ੁਰਾਸਾਨ ਦੇ ਪੂਰਵ ਹੈ। ੩. ਫ਼ਾਰਸ ਅਤੇ ਅ਼ਰਬ ਦੇ ਮੱਧ, ਦਰਿਆ ਦਜਲਾ ਅਤੇ ਫ਼ਰਾਤ ਦੇ ਕਿਨਾਰੇ ਦਾ ਇਲਾਕਾ, ਜੋ ਇ਼ਰਾਕ਼ੇ ਅ਼ਰਬ ਦੇ ਨਾਉਂ ਤੋਂ ਪ੍ਰਸਿੱਧ ਹੈ. ਇਸ ਵਿੱਚ ਬਗਦਾਦ ਅਤੇ ਬਸਰਾ ਪ੍ਰਸਿੱਧ ਸ਼ਹਰ ਹਨ. Mesopotamia । ੪. ਅੰਗਣ. ਸਹ਼ਨ. ਵੇਹੜਾ। ੫. ਚਮਨ। ੬. ਦੇਖੋ, ਅਰਾਕ.
nan
ਅ਼. [عراقی] ਵਿ- ਇ਼ਰਾਕ਼ ਦੇਸ਼ ਦਾ। ੨. ਸੰਗ੍ਯਾ- ਇਰਾਕ ਦਾ ਘੋੜਾ। ੩. ਖ਼ਾ- ਟੱਟੂ. ਟੈਰਾ। ੪. ਘੋੜਾ, ਚਾਹੋ ਕਿਸੇ ਦੇਸ਼ ਦਾ ਹੋਵੇ.
ਅ਼. [ارادہ] ਸੰਗ੍ਯਾ- ਸੰਕਲਪ. ਫੁਰਣਾ. "ਜੰਗ ਇਰਾਦਾ ਕੀਨ." (ਗੁਪ੍ਰਸੂ) ੨. ਇੱਛਾ। ੩. ਨਿਸ਼ਚਾ. ਯਕੀਨ.