ਕ੍ਰਿ- ਵੇਸ੍ਟਨ. ਲਪੇਟਣਾ। ੨. ਘੇਰਨਾ। ੩. ਚਿਣਕੇ ਢੇਰ ਲਾਉਣਾ.
ਜਿਲਾ ਅਮ੍ਰਿਤਸਰ, ਤਸੀਲ ਅਤੇ ਥਾਣਾ ਤਰਨਤਾਰਨ, ਇਲਾਕਾ ਚੁਭਾਲ (ਝਬਾਲ) ਪਿੰਡ "ਠੱਟਾ" ਅਥਵਾ ਠੱਠਾ ਤੋਂ ਪੱਛਮ ਦਿਸ਼ਾ ਇੱਕ ਮੀਲ ਦੇ ਕਰੀਬ ਬਾਬਾ ਬੁੱਢਾ ਜੀ ਦਾ ਅਸਥਾਨ ਹੈ. ਇਸ ਬੀੜ ਦਾ ਪਹਿਲਾਂ ਬਹੁਤ ਰਕਬਾ ਸੀ. ਅੰਗ੍ਰੇਜ਼ੀ ਅਮਲਦਾਰੀ ਹੋਣ ਤੋਂ ਬਾਦ ਇਹ ਰਕਬਾ ਘਟਕੇ ੬੬੭ ਕਨਾਲ ਰਹ ਗਿਆ ਹੈ. ਇਹ ਬੀੜ ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਅਰਪਿਆ ਸੀ,¹ ਜੋ ਬਾਬਾ ਬੁੱਢਾ ਜੀ ਦੇ ਸਪੁਰਦ ਕੀਤਾ ਗਿਆ, ਬਾਬਾ ਜੀ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਇਸ ਗੁਰੂ ਕੇ ਬੀੜ ਵਿੱਚ ਹੀ ਵਿਤੀਤ ਕੀਤਾ.#ਗੁਰੂ ਅਰਜਨਦੇਵ ਜੀ ਨੇ ਭੀ ਇੱਥੇ ਚਰਨ ਪਾਏ. ਅਰ ਮਾਤਾ ਗੰਗਾ ਜੀ ਨੂੰ ਭੀ ਇੱਥੇ ਹੀ ਵਰ ਪ੍ਰਾਪਤ ਹੋਇਆ, ਜਿਸ ਤੋਂ ਸਤਿਗੁਰੂ ਹਰਿਗੋਬਿੰਦ ਸਾਹਿਬ ਜੀ ਪ੍ਰਗਟੇ. ਪਹਿਲਾਂ ਇਸ ਗੁਰਦ੍ਵਾਰੇ ਦੀ ਹਾਲਤ ਢਿੱਲੀ ਸੀ, ਹੁਣ ਇੱਕ ਕਮੇਟੀ ਦੇ ਹੱਥ ਇੰਤਜਾਮ ਹੈ. ੨੧. ਅੱਸੂ ਨੂੰ ਮੇਲਾ ਹੁੰਦਾ ਹੈ. ਇਹ ਅਸਥਾਨ ਰੇਲਵੇ ਸਟੇਸ਼ਨ ਤਰਨਤਾਰਨ ਤੋਂ ਦਸ ਮੀਲ ਪੱਛਮ ਅਤੇ ਖਾਸੇ ਤੋਂ ਛੀ ਮੀਲ ਦੱਖਣ ਹੈ.
ਬੁੰਜਾਹੀ ਖਤ੍ਰੀਆਂ ਦੀ ਇੱਕ ਜਾਤਿ.
nan
ਸੰਗ੍ਯਾ- ਪਾਨਾਂ ਦੀ ਗਿਲੌਰੀ. ਵੀਟਕ ਅਥਵਾ ਵੀਟਿਕਾ. "ਸਭਾ ਬੀਚ ਬੀੜਾ ਰਖ ਦੀਨਸ." (ਗੁਪ੍ਰਸੂ) ਦੇਖੋ, ਬੀੜਾ ਉਠਾਉਣਾ। ੨. ਕਪੜੇ ਜਾਂ ਤਾਗਿਆਂ ਦਾ ਬਣਾਇਆ ਬਟਨ। ੩. ਸੰ. ਵ੍ਰੀੜਾ. ਲੱਜਾ. ਸ਼ਰਮ. "ਹਨਐਕੈ ਨਿਡਰ ਤਜੀ ਜਗ ਬੀੜਾ." (ਨਾਪ੍ਰ)
nan
ਕ੍ਰਿ- ਪਾਨਾਂ ਦਾ ਬੀੜਾ ਸਭਾ ਵਿੱਚ ਉਠਾਉਣਾ, ਪੁਰਾਣੇ ਸਮੇਂ ਰੀਤੀ ਸੀ ਕਿ ਸ਼ਾਹੀ ਦਰਬਾਰ ਵਿੱਚ ਕਿਸੇ ਜੰਗ ਲਈ ਅਹੁਦੇਦਾਰ ਦੀ ਨੌਕਰੀ ਬੋਲਣ ਦੀ ਜਰੂਰਤ ਦੇਖਕੇ, ਪਾਨਾਂ ਦਾ ਬੀੜਾ ਅਤੇ ਨੰਗੀ ਤਲਵਾਰ ਰੱਖੀ ਜਾਂਦੀ ਸੀ, ਜੋ ਦੋਹਾਂ ਨੂੰ ਉਤਸਾਹ ਨਾਲ ਚੁੱਕ ਲੈਂਦਾ ਉਸ ਮੁਹਿੰਮ ਫਤੇ ਕਰਨ ਲਈ ਭੇਜਿਆ ਜਾਂਦਾ ਸੀ.#"ਜੇ ਕੋ ਹੋਵੈ ਸੂਰਵੀਰ ਬੀੜਾ ਉਠਾਏ." (ਜੰਗਨਾਮਾ)#੨. ਕਿਸੇ ਦੇ ਵਿਰੁੱਧ ਲੜਾਈ ਦੀ ਤਿਆਰੀ ਕਰਨੀ।#੩. ਕਿਸੇ ਕੰਮ ਦੇ ਕਰਨ ਦੀ ਜਿੰਮੇਵਾਰੀ ਲੈਣੀ.
nan
ਸੰਗ੍ਯਾ- ਪਾਨਾਂ ਦੀ ਗਿਲੌਰੀ. ਵੀਟਿਕਾ. "ਮੁਖਿ ਬੀੜੀਆਂ ਲਾਈਆਂ." (ਤਿਲੰ ਮਃ ੪)
nan
ਫ਼ਾ. [بیِں] ਦੇਖ. ਅਵਿਲੋਕਨ ਕਰ. ਦੀਦਨ ਦਾ ਅਮਰ। ੨. ਦੂਜੇ ਸ਼ਬਦ ਦੇ ਅੰਤ ਆਕੇ ਇਹ ਦੇਖਣ ਵਾਲਾ ਅਰਥ ਦਿੰਦਾ ਹੈ, ਜੈਸੇ- ਦੂਰਬੀਂ, ਖੁਰਦਬੀਂ.
ਸੰਗ੍ਯਾ- ਵਿੰਗ. ਵਲ। ੨. ਕੁਟਿਲਤਾ. ਟੇਢਾਪਨ. "ਅਨਿਕ ਬੀਂਗ ਦਾਸ ਕੇ ਪਰਹਰਿਆ." (ਸੂਹੀ ਮਃ ੫)