ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਔਗੁਣਾਂ ਵਾਲਾ (ਵਾਲੀ). "ਅਵਗੁਣਿਆਰੀ ਕੰਤ ਵਿਸਾਰੀ." (ਧਨਾ ਛੰਤ ਮਃ ੧)


ਵਿ- ਅਵਗੁਣ ਵਾਲਾ. ਦੋਸੀ. ਪਾਪੀ. ਅਪਰਾਧੀ। ੨. ਅਵਗੁਣਾਂ ਨਾਲ. "ਅਵਗੁਣੀ ਭਰਪੂਰ ਹੈ." (ਓਅੰਕਾਰ) ੩. ਅਵਗੁਣੋਂ. ਸੇ. ਔਗੁਣਾਂ ਤੋਂ.


ਦੇਖੋ, ਅਵਗੁਣ. "ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ." (ਵਡ ਛੰਤ ਮਃ ੫)


ਦੇਖੋ, ਅਵਗੁਣ ਅਤੇ ਅਵਗੁਣੀ.


ਵਿ- ਅਵਗੁਣਾਂ ਵਾਲਾ. ਐ਼ਬੀ. ਦੋਸੀ. "ਅਵਗੁਨੀਆਰੇ ਮਾਨਸੈ ਭਲੋ ਨ ਕਹਿ ਹੈ ਕੋਇ." (ਸ. ਕਬੀਰ)


ਵਿ- ਵਿਖੜਾ ਮਾਰਗ. ਔਖਾ ਘਾਟ. "ਇਕ ਅਵਘਟ ਘਾਟੀ ਰਾਮ ਕੀ." (ਸ. ਕਬੀਰ) ੨. ਦੁਰਗਮ. ਕਠਿਨ "ਅਵਘਟ ਗਲੀਆਂ ਭੀੜੀਆਂ." (ਮਾਰੂ ਮਃ ੪) "ਅਵਘਟ ਉਤਰ ਸਰੋਵਰ ਮਜਨ ਕਰੈ." (ਭਾਗੁ ਕ) "ਅਵਘਟ ਸਰਵਰਿ ਨਾਵੈ." (ਆਸਾ ਅਃ ਮਃ ੧) ੩. ਦੇਖੋ, ਘਟਿ ਅਵਘਟਿ.


ਸੰ. ਸੰਗ੍ਯਾ- ਪ੍ਰਹਾਰ. ਸੱਟ. ਚੋਟ.


ਸੰ. ਵਿ- ਅਕਹਿ. ਜੋ ਵਚਨਾਂ ਕਰਕੇ ਨਾ ਕਹਿਆ ਜਾਵੇ। ੨. ਜੋ ਵਾਕ ਕਹਿਣ ਯੋਗ੍ਯ ਨਾ ਹੋਵੇ.