ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪੁੱਤਲ ਅਤੇ ਪੁੱਤਲਿਕਾ. ਸੰਗ੍ਯਾ- ਗੁੱਡੀ. ਪੂਤਲੀ। ੨. ਭਾਵ- ਸ਼ਰੀਰ, "ਮਾਟੀ ਕੋ ਪੁਤਰਾ ਕੈਸੇ ਨਚਤ ਹੈ!" (ਆਸਾ ਕਬੀਰ) "ਪੰਚ ਤਤੁ ਕਰਿ ਪੁਤਰਾ ਕੀਨਾ." (ਰਾਮ ਮਃ ੫) "ਪੁਤਰੀ ਤੇਰੀ ਬਿਧਿਕਰਿ ਥਾਟੀ." (ਆਸਾ ਮਃ ੫) ੩. ਅੱਖ ਦੀ ਧੀਰੀ (Pupil). "ਨੈਨਨ ਕੀ ਪੁਤਰੀ ਦੋਊ ਹਾਰੀ." (ਕ੍ਰਿਸਨਾਵ)


ਗੋਦੀ ਲਿਆ ਹੋਇਆ ਪੁਤ੍ਰ. ਪਾਲਿਤ ਪੁਤ੍ਰ


ਦੇਖੋ, ਪੁਤਰਾ- ਪੁਤਰੀ.