ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕੁੱਤੇ ਦਾ ਮੂੰਹ ਜਿਸ ਦਾ. ਕੂਕਰਮੁਖਾ. ਭਾਵ- ਅਭੱਖ ਖਾਣ ਵਾਲਾ. ਗੰਦਗੀ ਅਤੇ ਮੁਰਦਾਰ ਖਾਣ ਵਾਲਾ. "ਕਲਿ ਹੋਈ ਕੁਤੇਮੁਹੀ ਖਾਜੁ ਹੋਇਆ ਮੁਰਦਾਰੁ." (ਵਾਰ ਸਾਰ ਮਃ ੧) ਕਲਿਯੁਗ ਦੀ ਪ੍ਰਜਾ ਕੁੱਤੇਮੁਖੀ ਹੈ, ਜੋ ਮੁਰਦਾਰ ਖਾਂਦੀ ਹੈ. ਮੁਰਦਾਰ ਤੋਂ ਭਾਵ ਪਰਾਇਆ ਹੱਕ, ਰਿਸ਼ਵਤ ਆਦਿਕ ਹੈ.


ਕ੍ਰਿ. ਵਿ- ਕਿੱਥੇ. ਕਹਾਂ. ਕਿੱਥੋਂ ਕਿਸ ਕਾਰਣ ਤੋਂ "ਤਨ ਨਿਜਰੂਪ ਕੁਤੋ ਤੁਮ ਲਹੇ." (ਗੁਪ੍ਰਸੂ)


ਕ੍ਰਿ. ਵਿ- ਕਿੱਥੇ. ਕਹਾਂ.


ਕੁ (ਨਿੰਦਿਤ) ਥਿਰਾ (ਜ਼ਮੀਨ). ਮੈਲੀ ਥਾਂ। ਵਿ- ਮੈਲਾ.