ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੁਤੀਂ. ਪੁਤ੍ਰਾਂ ਕਰਕੇ. ਪੁਤ੍ਰੋਂ ਸੇ. "ਪੁਤੀਂ ਗੰਢੁ ਪਵੈ ਸੰਸਾਰਿ." (ਵਾਰ ਮਾਝ ਮਃ ੧)


ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)


ਪੁਤ੍ਰ ਅਤੇ ਇਸਤ੍ਰੀ। ੨. ਪੁਤ੍ਰ ਦੀ ਕਲਤ੍‌ (ਵਹੁਟੀ), ਨੂੰਹ. "ਪੁਤ੍ਰ ਕਲਤ੍‌ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ." (ਸੋਰ ਮਃ ੫)