ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਚਿੱਟੇ ਰੰਗ ਦਾ ਉਤਪਲ (ਕਮਲ).


ਸੰ. ਵਿ- ਸ਼ਿਤ- ਉਦਰ. ਪਤਲੇ (ਸੁਕੜੇ) ਢਿੱਡ ਵਾਲਾ। ੨. ਸੰਗ੍ਯਾ- ਕੁਬੇਰ। ੩. ਦੇਖੋ, ਸ੍ਵੇਤੋਦਰ.


ਸੰਗ੍ਯਾ- ਸਿਤਾ (ਖੰਡ) ਦਾ ਉਪਲ (ਗੋਲਾ). ਓਲਾ। ੨. ਮਿਸ਼ਰੀ ਦਾ ਕੂਜ਼ਾ. ਕੁੱਜਾ. "ਸਿਤੋਪਲ ਸਿਤਾ ਸੋਂ ਗੁੜ ਆਦਿ ਜੇਊ." (ਨਾਪ੍ਰ) ੩. ਸੰ. ਖੜੀਆ ਮਿੱਟੀ. ੪. ਬਲੌਰ. ਸਫਟਿਕ. ੫. ਸਿਤੋਤਪਲ ਦਾ ਸੰਖੇਪ.


ਵਿਸਤ੍ਰਿਤ (विस्तृन) ਦਾ ਸੰਖੇਪ. "ਬਾਂਸ ਸੁਗੰਧਤਾ ਨ ਸਿਤ੍ਰ ਹੈ." (ਭਾਗੁ ਕ) ਚੰਦਨ ਦੀ ਸੁਗੰਧ ਬਾਂਸ ਵਿੱਚ ਨਹੀਂ ਫੈਲਦੀ.


ਸੰ शिथिल ਵਿ- ਸ਼੍‌ਥਲ (ਸੁਸਤੀ) ਦੇ ਧਾਰਨ ਵਾਲਾ. ਸੁਸਤ. ਆਲਸੀ.


ਸੰਗ੍ਯਾ- ਸੁਸਤੀ. ਆਲਸੀ ਦੇਖੋ, ਸਿਥਿਲ.


ਅ਼. [صدق] ਸਿਦਕ਼. ਸੰਗ੍ਯਾ- ਸ਼੍ਰੱਧਾ. ਵਿਸ਼੍ਵਾਸ. "ਸਿਦਕ ਸਬੂਰੀ ਸੰਤ ਨ ਮਿਲਿਓ." (ਮਾਰੂ ਅੰਜੁਲੀਆਂ ਮਃ ੫) ੨. ਸਚਾਈ. ੩. ਨਿਸਕਪਟਤਾ. ਦਿਲ ਦੀ ਸਫਾਈ.