ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਆਵਰਤ.


ਵਿ- ਅਪੁਤ੍ਰ. ਔਤ੍ਰਾ। ੨. ਸੰ. ਅਵਤਰਣ. ਸੰਗ੍ਯਾ- ਉਤਰਨਾ. ਪਾਰ ਹੋਣਾ। ੩. ਨਕ਼ਲ। ੪. ਪੌੜੀ. ਸੀੜ੍ਹੀ। ੫. ਜਨਮ ਗ੍ਰਹਿਣ. ਸ਼ਰੀਰ ਧਾਰਣ.


ਸੰ. ਅਵਿਤਕੰ. ਸੰਗ੍ਯਾ- ਅਨੁਮਾਨ ਦਾ ਅਭਾਵ. ਕ਼ਯਾਸ (ਕ਼ਿਆਸ) ਦਾ ਨਾ ਹੋਣਾ. "ਕਹਾਂ ਤਰਕ ਅਵਤਰਕ." (ਅਕਾਲ)


ਦੇਖੋ, ਅਵਤਰ ੨. ਅਤੇ ੫.


ਅਵਤਾਰ (ਜਨਮ) ਲੈ ਕੇ, ਜੰਮਕੇ. "ਅਵਤਰਿ ਆਇ ਕਹਾਂ ਤੁਮ ਕੀਨਾ?" (ਸੂਹੀ ਕਬੀਰ)


ਵਿ- ਆਵਰ੍‍ਤ (ਘੁੰਮਣਘੇਰੀ) ਵਿੱਚ ਫਸਿਆ ੨. ਸਿੰਧੀ. ਅਬੱਤਾ. ਵਿਪਰੀਤ. ਉਲਟ. ਵਿਰੁੱਧ. "ਫਿਰਹਿ ਅਵਤਾ ਲੋਇ." (ਗਉ ਵਾਰ ੨, ਮਃ ੫) ੩. ਅਵੈੜਾ. ਆਕੜਿਆ ਹੋਇਆ। ੪. ਅਮੋੜ.