ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕੁ (ਨਿੰਦਿਤ) ਥਾਇ (ਅਸਥਾਨ). ੨. ਕ੍ਰਿ. ਵਿ- ਬੇਮੌਕ਼ਾ. ਅਯੋਗ੍ਯ ਥਾਂ. "ਏਕ ਦਾਨ ਤੁਧ ਕੁਥਾਇ ਲਇਆ." (ਆਸਾ ਪਟੀ ਮਃ ੩) "ਥਾਉ ਕੁਥਾਇ ਨ ਜਾਣਨੀ ਸਦਾ ਚਿਤਵਹਿ ਵਿਕਾਰ." (ਵਾਰ ਸਾਰ ਮਃ ੩) ੩. ਭਾਵ- ਖੋਟਾ ਰਿਦਾ.


ਨਿੰਦਿਤ ਦਇਆ. ਉਹ ਦਇਆ ਜੋ ਹਾਨੀਕਾਰਕ ਹੋਵੇ. ਮੱਛਰ, ਸੱਪ, ਚੂਹਾ, ਹਲਕਾਇਆ ਕੁੱਤਾ, ਡਾਕੂ, ਚੋਰ, ਵਿਭਚਾਰੀ ਆਦਿ ਪੁਰ ਦਇਆ ਕਰਕੇ ਸੰਸਾਰ ਨੂੰ ਮੁਸੀਬਤ ਵਿੱਚ ਪਾਉਣ ਦਾ ਕਰਮ। ੨. ਬੇਰਹਮੀ. "ਕੁਦਇਆ ਕਸਾਇਣਿ." (ਵਾਰ ਸ੍ਰੀ ਮਃ ੧)


ਅ਼. [قُدس] ਵਿ- ਪਾਕ. ਪਵਿਤ੍ਰ.


ਸੰ. ਕੂਰ੍‍ਦਨ. ਸੰਗ੍ਯਾ- ਕੁੱਦਣਾ. ਟਪੂਸੀਆਂ ਮਾਰਨੀਆਂ. ਉਛਲਨਾ.


ਕੂਰ੍‍ਦਨ. ਟੱਪਣਾ. ਉਛਲਨਾ. "ਕੁਦਮ ਕਰੈ ਗਾਡਰ ਜਿਉ ਛੇਲ." (ਰਾਮ ਮਃ ੫) "ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲ." (ਸ੍ਰੀ ਮਃ ੫) ੨. ਫ਼ਾ. [قُدم] ਕ਼ੁਦਮ. ਕਰਮ ਦਾ ਫਲ.