ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਕੋਸ਼ਲ ਦੇਸ਼. ਔਧ। ੨. ਕੋਸ਼ਲ ਦੇਸ਼ ਦੀ ਪ੍ਰਧਾਨ ਨਗਰੀ. ਅਯੋਧ੍ਯਾ। ੩. ਦੇਖੋ, ਅਵਧਿ. "ਦਿਨ ਦਿਨ ਅਵਧ ਘਟਤੁ ਹੈ." (ਸ੍ਰੀ ਕਬੀਰ) ੪. ਦੇਖੋ, ਅਵਧ੍ਯ.


ਸੰ. ਸੰਗ੍ਯਾ- ਮਨ ਦਾ ਲਗਾਉ. ਸਮਾਧਿ। ੨. ਧ੍ਯਾਨ. ਚੌਕਸੀ। ੩. ਆਧਾਨ. ਗਰਭ. "ਤਾਂਕੋ ਪਤਿ ਮਰਗਯੋ ਜਬ ਤਾਂਹਿ ਰਹ੍ਯੋ ਅਵਧਾਨ." (ਚਰਿਤ੍ਰ ੧੫)


ਸੰ. ਸੰਗ੍ਯਾ- ਹੱਦ. ਸੀਮਾ। ੨. ਮੁਕੱ਼ਰਰ ਕੀਤਾ ਵੇਲਾ. ਮਯਾਦ (ਮਿਆਦ). ੩. ਉਮਰ. ਆਯੁ। ੪. ਮਰਨ ਦਾ ਵੇਲਾ.


ਸੰਗ੍ਯਾ- ਅਵਧ- ਈਸ਼. ਅਯੋਧ੍ਯਾਪਤਿ ਦਸ਼ਰਥ. "ਅਵਧਿਸ ਗਾਜਹਿਂਗੇ." (ਰਾਮਾਵ)


ਸੰ. ਵਿ- ਕੰਪਨ ਕਰਾਇਆ (ਕੰਬਾਇਆ ਹੋਇਆ). ਝਾੜਿਆ ਹੋਇਆ। ੨. ਨਾਸ਼ ਹੋਇਆ। ੩. ਸੰਗ੍ਯਾ- ਉਹ ਪੁਰਖ, ਜਿਸ ਨੇ ਕੁਕਰਮ ਝਾੜ ਸਿੱਟੇ ਹਨ. ਸਾਧੁ। ੪. ਤ੍ਯਾਗੀ. ਸੰਨ੍ਯਾਸੀ. ਦੇਖੋ, ਅਉਧੂ.


ਅਵਧੂਤ. ਇਸਤ੍ਰੀ. ਸੰਨ੍ਯਾਸ ਧਾਰਨ ਵਾਲੀਆਂ ਇਸਤ੍ਰੀਆਂ, ਜੋ ਸ਼ਰੀਰ ਤੇ ਸੁਆਹ ਮਲਦੀਆਂ ਹਨ ਅਥਵਾ ਫਕੀਰੀ ਲਿਬਾਸ ਵਿੱਚ ਰਹਿੰਦੀਆਂ ਹਨ, ਉਹ ਅਵਧੂਤਾਨੀਆਂ ਕਹਾਉਂਦੀਆਂ ਹਨ. ਸਭ ਤੋਂ ਪਹਿਲਾਂ ਗੰਗਾ ਗਿਰੀ ਨਾਉਂ ਦੀ ਸੰਨ੍ਯਾਸਨ ਅਵਧੂਤਾਨੀ ਹੋਈ, ਜਿਸ ਤੋਂ ਇਹ ਸੰਪ੍ਰਦਾਯ ਚੱਲੀ. ਅਵਧੂਤਾਨੀ ਗੁਰੁਮੰਤ੍ਰ ਅਵਧੂਤਾਨੀ ਤੋਂ ਹੀ ਲੈਂਦੀ ਹੈ, ਕਿਉਂਕਿ ਸੰਨ੍ਯਾਸੀ ਸਾਧੂ ਇਸਤ੍ਰੀ ਨੂੰ ਗੁਰੁਦੀਖ੍ਯਾ ਨਹੀਂ ਦੇ ਸਕਦਾ. ਅਵਧੂਤਾਨੀ ਨੂੰ ਸੰਨ੍ਯਾਸੀਆਂ ਦੀ ਪੰਗਤਿ ਵਿੱਚ ਬੈਠਣ ਦਾ ਅਧਿਕਾਰ ਨਹੀਂ ਹੈ.


ਸੰਗ੍ਯਾ- ਅਵਧ- ਈਸ਼. ਅਵਧ ਦਾ ਈਸ਼੍ਵਰ. ਰਾਜਾ ਦਸ਼ਰਥ। ੨. ਰਾਮਚੰਦ੍ਰ ਜੀ.