ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਲੋਹਾ. ਸਿੱਖਮਤ ਵਿੱਚ ਲੋਹੇ ਦਾ ਨਾਉਂ "ਸੁਧਾਤੁ" ਹੈ.


ਖੋਟਾ ਧਾਨ. ਖੋਟੀ ਕਮਾਈ ਨਾਲ ਪੈਦਾ ਕੀਤਾ ਅੰਨ.


ਸੰਗ੍ਯਾ- ਭੈੜੀ ਵਾਦੀ. ਬੁਰੀ ਬਾਣ. ਕੁ (ਨਿੰਦਿਤ) ਧਿਤ (ਧ੍ਰਿਤ). "ਛੱਡ ਕੁਫੱਕੜ ਕੂੜ ਕੁਧਿੱਤਾ." (ਭਾਗੁ)


ਵਿ- ਕੁ (ਮੰਦ) ਹੈ ਜਿਸ ਦੀ ਧੀ (ਬੁੱਧਿ). "ਦੀਸੈ ਕੁਧੀ ਸੁਮਤਿ ਕਾ ਬੋਧਕ" ਗੁਪ੍ਰਸੂ)


ਸਰਵ- ਕੌਣ. ਕੌਨ. "ਤੂ ਕੁਨ ਰੇ." (ਧਨਾ ਨਾਮਦੇਵ) ੨. ਫ਼ਾ. [کُن] ਕਰ. "ਦਰ ਗੋਸ ਕੁਨ ਕਰਤਾਰ." (ਤਿਲੰ ਮਃ ੧) "ਦਿਲ ਮੇ ਨ ਜਰਾ ਕੁਨ ਵਾਹਮ." (ਕ੍ਰਿਸਨਾਵ) ਜਰਾ ਵਹਿਮ ਨਾ ਕਰ। ੩. ਅ਼. [کُن] ਹੋਜਾ. ਭਵ. ਅ਼ਰਬੀ ਫ਼ਾਰਸੀ ਦੇ ਵਿਦ੍ਵਾਨਾਂ ਨੇ ਲਿਖਿਆ ਹੈ ਕਿ ਕਰਤਾਰ ਨੇ 'ਕੁਨ' ਆਖਿਆ ਅਤੇ ਦੁਨੀਆ ਬਣ ਗਈ. ਦੇਖੋ, ਏਕੋਹੰ ਬਹੁਸ੍ਯਾਂ.


ਦੇਖੋ, ਕੁਣਕਾ.


ਦੇਖੋ, ਕੁਣੱਖਾ.


ਡਿੰਗ. ਕੁੰਦਨ (ਸ੍ਵਰਣ) ਪੁਰ. ਸੁਇਨੇ ਦੀ ਨਗਰੀ ਲੰਕਾ। ੨. ਦੇਖੋ, ਕੁੰਦਨਪੁਰ.