ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਆਫੁਟ. ਵਿ- ਜੋ ਸਪਸ੍ਟ ਨਹੀਂ. ਅਪ੍ਰਸਿੱਧ। ੨. ਫੁਟਕਲ. ਪ੍ਰਸੰਗ ਰਹਿਤ. ਬਿਨਾ ਸਿਲਿਸਿਲੇ. ਦੇਖੋ, ਦਸਮ ਗ੍ਰੰਥ ਵਿੱਚ "ਅਸਫੋਟਕ ਕਬਿੱਤ."
ਫ਼ਾ. [اسفندیار] ਫ਼ਾਰਸ ਦੇ ਬਾਦਸ਼ਾਹ ਗੁਸਤਾਸਪ ਦਾ ਪੁਤ੍ਰ, ਜੋ ਵਡਾ ਬਹਾਦੁਰ ਸੀ. ਇਹ ਆਪਣੇ ਪਿਤਾ ਦੇ ਹੁਕਮ ਅਨੁਸਾਰ ਰੁਸਤਮ ਨੂੰ ਫੜਨ ਵਾਸਤੇ ਗਿਆ ਅਤੇ ਉਸ ਦੇ ਹੱਥੋਂ ਮਾਰਿਆ ਗਿਆ. ਅਸਫੰਦ ਯਾਰ ਨੇ ਅਗਨਿ ਪੂਜਕ ਪਾਰਸੀ ਮਤ ਨੂੰ ਵਡੀ ਤਰੱਕੀ ਦਿੱਤੀ. ਇਸ ਦਾ ਨਾਉਂ ਅੱਠਵੀਂ ਹਕਾਇਤ ਵਿੱਚ ਆਇਆ ਹੈ.
ਫ਼ਾ. [اسب] ਸੰਗ੍ਯਾ- ਘੋੜਾ. ਅਸ਼੍ਵ. ਅਸਪ.
ਫ਼ਾ. [اسباب] ਸੰਗ੍ਯਾ- ਸਬਬ ਦਾ ਬਹੁਵਚਨ. ਕਾਰਣ। ੨. ਸਾਮਾਨ. ਸਾਮਗ੍ਰੀ.
ਸੰ. ਵਿ- ਜੋ ਸਭਾ ਵਿੱਚ ਬੈਠਣਾ ਅਤੇ ਬੋਲਣਾ ਨਹੀਂ ਜਾਣਦਾ. ਗਁਵਾਰ. ਬੇਅਕਲ. ਸਾਦਾ ਲੋਹ. ਵਹਸ਼ੀ. ਜਾਂਗਲੀ. ਉੱਜਡ.
ਸੰ. ਵਿ- ਜੋ ਸਮ (ਬਰਾਬਰ) ਨਹੀਂ. ਉੱਚਾ ਨੀਵਾਂ. ਵੱਧ ਘੱਟ। ੨. ਟੌਂਕ. ਟਾਂਕ। ੩. ਸੰ. ਅਸ਼ਮ੍. ਸੰਗ੍ਯਾ- ਪੱਥਰ। ੪. ਪਹਾੜ. ਪਰਬਤ। ੫. ਬੱਦਲ.
ogling, exchange of amorous glances, flirtation
to wink, ogle; to make a sign or give a hint by blinking
to close one's eyes; figurative usage to ignore; to connive at
letter, character (of alphabet); syllable