ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਕ੍ਸ਼ਯ. ਵਿਨਾਸ਼. "ਓਪਤਿ ਖਪਤਿ ਨ ਆਵਣ ਜਾਣੀ." (ਮਾਰੂ ਸੋਲਹੇ ਮਃ ੧) ੨. ਖ਼ਰਚ. ਸਰਫ਼। ੩. ਦੇਖੋ, ਖਬਤ ਅਤੇ ਖਬਤੀ। ੪. ਖ (ਆਕਾਸ਼) ਦਾ ਪਤਿ ਸੂਰਜ.
ਸੰ. ਕਰ੍ਪਰ. ਸੰਗ੍ਯਾ- ਖੋਪਰੀ. ਸਿਰ ਦੀ ਹੱਡੀ, ਜੋ ਪਿਆਲੇ ਦੇ ਆਕਾਰ ਦੀ ਹੈ। ੨. ਸੰ. ਖਰ੍ਪਰ. ਭਿਖ੍ਯਾ ਦਾ ਪਾਤ੍ਰ। ੩. ਚੋਰ.
ਸੰਗ੍ਯਾ- ਇੱਕ ਪ੍ਰਕਾਰ ਦਾ ਕੀੜਾ, ਜੋ ਦਾਣੇ ਖਾਕੇ ਥੋਥੇ ਕਰ ਦਿੰਦਾ ਹੈ। ੨. ਸੰ. ਕ੍ਸ਼ੁਰਪਤ੍ਰ. ਚੌੜੇ ਫਲ ਦਾ ਤੀਰ. "ਤੀਖਨ ਖਪਰੇ." (ਗੁਪ੍ਰਸੂ)
ਖੱਪਰ (ਖੋਪਰੀ) ਧਾਰਣ ਵਾਲੀ, ਯੋਗਿਨੀ ਅਥਵਾ ਕਾਲੀ. "ਹੱਸੀ ਖਪਰਾਲੀ." (ਵਿਚਿਤ੍ਰ)
ਖੋਪਰੀਧਾਰੀ। ੨. ਭਿਖ੍ਯਾ ਮੰਗਣ ਦੀ ਕਿਸ਼ਤੀ ਰੱਖਣ ਵਾਲਾ. ਦੇਖੋ, ਖਪਰ. "ਖਲੜੀ ਖਪਰੀ ਲਕੜੀ ਚਮੜੀ." (ਆਸਾ ਮਃ ੧) ਚਰਮਪੋਸ਼, ਕਪਾਲਿਕ, ਦੰਡੀਸੰਨ੍ਯਾਸੀ, ਮ੍ਰਿਗਚਰਮਧਾਰੀ ਬ੍ਰਹਮਚਾਰੀ.
ਵਿ- ਖਪਰਾ ਰੱਖਣ ਵਾਲਾ. ਦੇਖੋ, ਖਪਰਾ ੨.। ੨. ਸੰਗ੍ਯਾ- ਖਪਰਾਪਟੜੀ. ਆਵੀ ਵਿੱਚ ਪਕਾਈ ਮਿੱਟੀ ਦੀ ਚਪਟੀ ਅਤੇ ਗੋਲ ਇੱਟ. Tile. ਇਹ ਘਰਾਂ ਦੀਆਂ ਛੱਤਾਂ ਲਈ ਵਰਤੀਦੀ ਹੈ.
to encash; to put to good use, utilise, take advantage of
selected, chosen, the best ( usually provisons)
real of counterfeit, in whatever condition, good or bad
see ਰੜਕਾ , broom; tribute; also ਖ਼ਰਾਜ
scratch, bruise, abrasion, scrape; also ਖ਼ਰਾਸ਼