ਝ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕੰਡੇਦਾਰ ਬਿਰਛਾਂ ਦਾ ਸੰਘੱਟ। ੨. ਝਾੜਬੇਰੀ ਅਥਵਾ ਹੀਂਸ ਦਾ ਬੂਝਾ.
ਜ਼ਿਲ੍ਹਾ ਹੁਸ਼ਿਆਰਪੁਰ, ਤਸੀਲ ਊਂਨਾ ਦਾ ਇੱਕ ਪਿੰਡ, ਜੋ ਸ਼ਹਿਰ ਆਨੰਦਪੁਰ ਤੋਂ ਚਾਰ ਮੀਲ ਅਗਨਿ ਕੋਣ ਹੈ. ਇੱਥੇ ਇੱਕ ਸੰਘਣੇ ਬਿਰਛਾਂ ਵਿੱਚ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਕੀਰਤਪੁਰ ਨਿਵਾਸ ਕਰਦੇ ਹੋਏ ਇੱਥੇ ਸ਼ਿਕਾਰ ਲਈ ਆਇਆ ਕਰਦੇ ਸਨ. ਗੁਰੂ ਸਾਹਿਬ ਨੇ ਬਾਬਾ ਗੁਰਦਿੱਤਾ ਜੀ ਦੀ ਪ੍ਰੇਰਣਾ ਅਨੁਸਾਰ ਲੋਕਾਂ ਦੇ ਹਿੱਤ ਲਈ ਇੱਥੇ ਖੂਹ ਲਗਵਾਇਆ, ਜੋ ਹੁਣ ਮੌਜੂਦ ਹੈ. ਪਾਸ ਸੁੰਦਰ ਗੁਰਦ੍ਵਾਰਾ ਬਣਿਆ ਹੋਇਆ ਹੈ. ਪੰਜ ਸੌ ਘੁਮਾਉਂ ਦੇ ਕ਼ਰੀਬ ਜ਼ਮੀਨ ਰਾਜਾ ਤਾਰਾਚੰਦ ਹੰਡੂਰੀਏ ਵੱਲੋਂ ਇਸ ਅਸਥਾਨ ਨਾਲ ਜਾਗੀਰ ਹੈ. ਗੁਰਦ੍ਵਾਰੇ ਨਾਲ ਰਹਾਇਸ਼ੀ ਮਕਾਨ ਭੀ ਹੈ।#੨. ਰਿਆਸਤ ਪਟਿਆਲਾ, ਤਸੀਲ ਥਾਣਾ ਧੂਰੀ ਦੇ ਪਿੰਡ "ਕਾਂਝਲੇ" ਤੋਂ ਲਹਿੰਦੇ ਵੱਲ ਇੱਕ ਫਰਲਾਂਗ ਦੇ ਅੰਦਰ ਹੀ ਸ਼੍ਰੀ ਗੁਰੂ ਹਰਿਗੋਬਿੰਦ ਜੀ ਦਾ ਗੁਰਦ੍ਵਾਰਾ ਹੈ. ਸੰਤ ਅਤਰ ਸਿੰਘ ਜੀ ਦੇ ਚਾਟੜੇ ਮਹੰਤ ਬਿਸ਼ਨ ਸਿੰਘ ਜੀ ਦੇ ਉੱਦਮ ਨਾਲ ਸੁੰਦਰ ਅਸਥਾਨ ਬਣ ਗਿਆ ਹੈ. ਲੰਗਰ ਦਾ ਪ੍ਰਬੰਧ ਬਹੁਤ ਚੰਗਾ ਹੈ. ਇਸ ਗੁਰਦ੍ਵਾਰੇ ਨਾਲ ੨੦. ਵਿੱਘੇ ਜ਼ਮੀਨ ਪਿੰਡ ਵੱਲੋਂ ਅਤੇ ੭੦ ਵਿੱਘੇ ਜ਼ਮੀਨ ਮਾਈ ਬਿਸਨ ਕੌਰ ਵੱਲੋਂ ਹੈ.#ਰੇਲਵੇ ਸਟੇਸ਼ਨ ਸੰਗਰੂਰ ਤੋਂ ਨੈਤਰਕੋਣ ਸੱਤ ਮੀਲ ਦੇ ਕ਼ਰੀਬ ਹੈ ਅਤੇ ਸਟੇਸ਼ਨ 'ਅਲਾਲ' ਤੋਂ ਦੱਖਣ ਵੱਲ ਪੰਜ ਮੀਲ ਦੇ ਕ਼ਰੀਬ ਹੈ.
ਸੰਗ੍ਯਾ- ਝਾੜੀਆਂ ਦਾ ਸਮੁਦਾਇ. ਛੋਟੇ ਝਾੜਾਂ ਦਾ ਬਣ.
ਸੰਗ੍ਯਾ- ਝੀਂ ਝੀਂ ਸ਼ਬਦ. "ਝਿੱਲੀ ਝਿੰਕਾਰਤ." (ਪਾਰਸਾਵ) ਬਿੰਡੇ ਬੋਲਦੇ ਹਨ.
ਸੰਗ੍ਯਾ- ਕੰਡਿਆਂ ਵਾਲੀ ਮੋੜ੍ਹੀ. ਛਾਪਾ। ੨. ਮੱਲੋਂ ਮੱਲੀ ਚਿੰਮੜਨ ਵਾਲਾ ਆਦਮੀ। ੩. ਝੀਂਗੁਰੁ. ਬਿੰਡਾ. "ਝਿੰਗ ਕਰੈਂ ਝਰਨਾ ਉਰ ਮਾਂਝ." (ਚਰਿਤ੍ਰ ੨੫੭)
imperative form of ਝੁਟਾਉਣਾ , swing
to swing, push or assist one on a swing
to commit house-break to burgle, burglarise, steal
thatched hut, cottage, shanty, shack, hovel, modest or poor house shelter
short spell of intensive, speedy effort