ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਗਿਰਾਉ. ਪਤਨ। ੨. ਹੇਠਾਂ ਨੂੰ ਜਾਣਾ. ਉਤਰਨਾ.


ਸੰ. अवरोहिन. ਸੰਗ੍ਯਾ- ਸੰਗੀਤ ਅਨੁਸਾਰ ਉਹ ਤਾਨ, ਜਿਸ ਵਿੱਚ ਨਿਸਾਦ ਤੋਂ ਲੈ ਕੇ ਸੜਜ ਤੀਕ ਉਤਰਦੇ ਸੁਰ ਲਗਦੇ ਜਾਣ, ਜੈਸੇ- ਨੀ ਧਾ ਪਾ ਮਾ ਗਾ ਰੇ ਸਾ। ੨. ਵਿ- ਹੇਠ ਉਤਰਨ ਵਾਲਾ.


ਸੰ. ਸੰਗ੍ਯਾ- ਰੁਕਾਵਟ. ਅਟਕਾਉ। ੨. ਘੇਰਾ. ਮੁਹ਼ਾਸਿਰਾ.


ਬਾਦਸ਼ਾਹ ਔਰੰਗਜ਼ੇਬ. ਦੇਖੋ, ਔਰੰਗਜ਼ੇਬ. "ਅਵਰੰਗ ਕੂਰ ਕਰ੍ਯੋ ਬਡ ਬਾਦਾ." (ਗੁਪ੍ਰਸੂ)


ਅ਼. [اوّل] ਅੱਵਲ. ਸੰਗ੍ਯਾ- ਆਦਿ. ਮੁੱਢ. ਆਰੰਭ। ੨. ਵਿ- ਪ੍ਰਥਮ. ਪਹਿਲਾ।


ਦੇਖੋ, ਅਵਲ.


ਦੇਖੋ, ਅਬਲਾ। ੨. ਦੇਖੋ, ਅਵੱਲਾ.