ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਗਨਪੁਰਿ.


[پُرچُست] ਵਿ- ਸ੍‍ਫੁਰਤੀ ਨਾਲ ਪੂਰਣ. "ਪੁਰਚੁਸਤ ਜਾਂ ਜਿਗਰ ਰਾ." (ਰਾਮਾਵ) ਮਨ ਅਤੇ ਜੀਵਨ ਨੂੰ ਚੇਤਨਸੱਤਾ ਦੇਣ ਵਾਲਾ। ੨. ਦੇਖੋ, ਪਰਚਸਤ.


ਨਗਰ ਦੇ ਲੋਕ. ਨਾਗਰ.


ਫ਼ਾ. [پُرزہ] ਪੁਰਜ਼ਹ. ਸੰਗ੍ਯਾ- ਟੁਕੜਾ ਖੰਡ. "ਪੁਰਜਾ ਪੁਰਜਾ ਕਟਿ ਮਰੈ." (ਮਾਰੂ ਕਬੀਰ)


ਸੰ. ਸੰਗ੍ਯਾ- ਜੋ ਅੱਗੇ ਅਟਨ ਕਰੇ. ਧਾਤਾਂ ਵਿੱਚੋਂ ਪ੍ਰਧਾਨ. ਸੋਨਾ. ਸੁਵਰਣ. "ਹੀਰੇ ਜਟਿਤ ਪੁਰਟ ਕੇ ਪਾਵੇ." (ਗੁਪ੍ਰਸੂ)


[پُرتگال] Portugal ਯੂਰਪ ਦੇ ਅੰਦਰ ਇੱਕ ਦੇਸ਼ ਜੋ ਅਟਲਾਂਟਿਕ ਸਮੁੰਦਰ ਦੇ ਕਿਨਾਰੇ ਹੈ. ਇਸ ਦੀ ਹੱਦ ਸਪੇਨ ਨਾਲ ਲੱਗਦੀ ਹੈ. ਇਸ ਦਾ ਰਕਬਾ ੩੪੨੫੪ ਵਰਗਮੀਲ ਅਤੇ ਜਨਸੰਖ੍ਯਾ ਪੰਜਾਹ ਲੱਖ ਤੋਂ ਕੁਝ ਵੱਧ ਹੈ.#ਇਸ ਦੇਸ਼ ਦੇ ਵਸਨੀਕ (ਪੁਰਤਗਾਲੀ Portugelera) ਹੀ ਸਾਰੇ ਫਰੰਗੀਆਂ ਤੋਂ ਪਹਿਲਾਂ ਹਿੰਦੁਸਤਾਨ ਪੁੱਜੇ ਸਨ. ਸਭ ਤੋਂ ਪਹਿਲਾਂ ਭਾਰਤ ਦੀ ਜਮੀਨ ਤੇ ਪੈਰ ਰੱਖਣ ਵਾਲਾ Vascoza Gama ਸੀ, ਜਿਸ ਦਾ ਜਹਾਜ San Gabrie ਮਈ ਸਨ ੧੪੯੮ ਨੂੰ ਮਾਲਾਬਾਰ ਦੇ ਕਾਲੀਕਟ ਮੰਦਰ ਤੇ ਪੁੱਜਾ ਸੀ. ਸਨ ੧੫੦੦ ਵਿੱਚ ਪੁਰਤਗਾਲ ਨੇ ਗੋਆ ਮੱਲਿਆ ਅਤੇ ਭਾਰਤ ਨਾਲ ਵਪਾਰ ਸੰਬੰਧ ਜੋੜਿਆ.