ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਪੁਰਤਗਾਲ ਨਾਲ ਸੰਬੰਧ ਰੱਖਣ ਵਾਲਾ. ਪੁਰਤਗਾਲ ਦਾ ਵਸਨੀਕ. ਦੇਖੋ, ਪੁਰਤਗਾਲ.


ਕ੍ਸ਼੍‍ਤ੍ਰਿਯ ਜਾਤਿ. ਖਤ੍ਰੀਆਂ ਦਾ ਇੱਕ ਗੋਤ.


ਸੰ. ਪੂਰ੍‍ਵ. ਵਿ- ਪਹਿਲਾਂ। ੨. ਸੰ. ਪਰ੍‍ਵ. ਸੰਗ੍ਯਾ- ਉਤਸਵ. ਤ੍ਯੋਹਾਰ. "ਬਾਬਾ ਆਇਆ ਤੀਰਥ, ਤੀਰਥ ਪੁਰਬ ਸਭੈ ਫਿਰ ਦੇਖੇ." (ਭਾਗੁ) ੩. ਦੇਖੋ, ਪੁਰਬੁ.


ਪਰ੍‍ਵ ਆਇਆ. "ਨਾਮ ਲੇਤ ਸਗਲੇ ਪੁਰਬਾਇਆ." (ਭੈਰ ਮਃ ੫) ਸਾਰੇ ਪਰ੍‍ਵਾਂ ਦੀ ਪ੍ਰਾਪਤੀ ਹੋ ਗਈ. ਸਭ ਤੀਰਥਪਰ੍‍ਵਾਂ ਦੇ ਫਲ ਪਾਲਏ.


ਵਿ- ਪਰ੍‍ਵ ਸੰਬੰਧੀ. ਪਰ੍‍ਵ ਦਾ. "ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)


ਪੂਰ੍‍ਵ ਕਾਲ ਮੇਂ. ਪਹਿਲਾਂ. "ਜੇਹਾ ਪੁਰਬਿ ਕਿਨੈ ਬੋਇਆ." (ਵਾਰ ਗਉ ੧. ਮਃ ੪)


ਸੰਗ੍ਯਾ- ਪਰ੍‍ਵ ਕਾਲ. ਪਰ੍‍ਵ ਦਾ ਸਮਾਂ. "ਪੂਰਬੀ ਨਾਵੈ." (ਬਸੰ ਮਃ ੧)


ਦੇਖੋ, ਪੁਰਬ। ੨. ਮਰਾ- ਪਰਣਤਾ। ੩. ਗੁਣ. ਸਿਫਤ. "ਏਕ ਪੁਰਬੁ ਮੈ ਤੇਰਾ ਦੇਖਿਆ, ਤੂ ਸਭਨਾ ਮਾਹਿ ਰਵੰਤਾ." (ਸੋਰ ਮਃ ੧)