ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

see ਇਖਲਾਕ
ਵਿ- ਸਮਝ ਤੋਂ ਬਿਨਾ. ਮੂਰਖ. ਉਜੱਡ।#੨. ਬੋਧ (ਗ੍ਯਾਨ) ਰਹਿਤ. "ਮਨੁ ਅਸਮਝ ਸਾਧੁ ਸੰਗਿ ਪਤੀਆਨਾ." (ਰਾਮ ਮਃ ੫)
ਸੰ. अस्मद्. ਸਰਵ. ਹਮਾਤੜ. ਅਸੀਂ। ੨. ਅਸਾਡਾ. ਹਮਾਰਾ.
ਸੰ. असमर्थ. ਵਿ- ਸਮਰਥ (ਸ਼ਕਤਿ) ਰਹਿਤ. ਕਮਜ਼ੋਰ। ੨. ਨਾਲਾਇਕ. ਜੋ ਕਿਸੇ ਕੰਮ ਕਰਣ ਦੀ ਯੋਗ੍ਯਤਾ ਨਹੀਂ ਰਖਦਾ.
ਦੇਖੋ, ਅਸਮਾਨ.
ਫ਼ਾ. [آسمان] ਆਸਮਾਨ. ਸੰਗ੍ਯਾ- ਆਕਾਸ਼. ਆਸ (ਚੱਕੀ) ਮਾਨ (ਮਾਨਿੰਦ). ਜੋ ਚੱਕੀ ਦੀ ਤਰ੍ਹਾਂ ਫਿਰਦਾ ਰਹਿੰਦਾ ਹੈ. "ਅਸਮਾਨ ਜਿਮੀ ਦਰਖਤ." (ਤਿਲੰ ਮਃ ੫) ੨. ਸੰ. ਅ- ਸਮਾਨ. ਜੋ ਬਰਾਬਰ ਨਹੀਂ. ਵੱਧ ਘੱਟ. ਉੱਚਾ ਨੀਵਾਂ। ੩. ਜਿਸ ਦੇ ਸਮਾਨ ਕੋਈ ਨਹੀਂ. ਅਦੁਤੀ. ਲਾਸਾਨੀ. "ਕਹਿ ਕਬੀਰ ਖੋਜਉ ਅਸਮਾਨ." (ਗਉ) ੪. ਸੰਗ੍ਯਾ- ਆਪਣੇ ਸਮਾਨ ਕਿਸੇ ਨੂੰ ਨਾ ਜਾਣਨਾ. ਅਭਿਮਾਨ. ਹੌਮੈ. ਅਸਮਾਨਤਾ. "ਹੰਸ ਹੇਤ ਆਸਾ ਅਸਮਾਨ." (ਗਉ ਮਃ ੧) ਹਿੰਸਾ ਮੋਹ ਲੋਭ ਅਤੇ ਹੰਕਾਰ.
ਦੇਖੋ ਆਸਮਾਨ ਖ਼ਾਂਨ.
to keep an eye upon, watch; to covet; to mark or select for owning
pertaining to letters, literal