ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਉੱਤਮ ਅਤੇ ਮੰਦ ਗਤਿ. ਉੱਪਰ ਅਤੇ ਹੇਠ ਜਾਣ ਦੀ ਕ੍ਰਿਯਾ. ਊਚਨੀਚ ਗਤਿ. ਚੜ੍ਹਾਉ ਉਤਰਾਉ. "ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ." (ਆਸਾ ਛੰਤ ਮਃ ੩) "ਗਤਿ ਅਵਗਤਿ ਕੀ ਸਾਰ ਨ ਜਾਣੈ." (ਮਾਰੂ ਸੋਲਹੇ ਮਃ ੧)


ਕ੍ਰਿ. ਵਿ- ਪ੍ਰਾਪ੍ਤ ਕਰਕੇ. ਹਾਸਿਲ ਕਰਕੇ.


ਦੇਖੋ, ਚਿਤ੍ਰਅਲੰਕਾਰ ਦਾ ਅੰਗ (ਸ)


ਸੰਗ੍ਯਾ- ਮੋਕ੍ਸ਼ (ਮੁਕਤਿ) ਦਾ ਸ੍ਵਾਮੀ, ਕਰਤਾਰ। ੨. ਮੁਕਤਿ ਅਤੇ ਪ੍ਰਤਿਸ੍ਠਾ। ੩. ਭਾਵ- ਮੋਖ ਅਤੇ ਭੋਗ.


ਦੇਖੋ, ਬਿਵਾਨਗਤਿ.


ਸੰਗ੍ਯਾ- ਗ੍ਯਾਨ ਦੀ ਅਵਧਿ. ਆਤਮਵਿਦ੍ਯਾ ਦੀ ਹੱਦ। ੩. ਗ੍ਯਾਨ ਅਤੇ ਮਰਯਾਦਾ. "ਗਤਿਮਿਤਿ ਸਬਦੇ ਪਾਏ." (ਵਾਰ ਬਿਹਾ ਮਃ ੩) ੩. ਲੀਲਾ ਦਾ ਅੰਤ. "ਤੁਮਰੀ ਗਤਿ ਮਿਤਿ ਤੁਮਹੀ ਜਾਨੀ." (ਸੁਖਮਨੀ)


ਸੰਗ੍ਯਾ- ਮੁਕਤਿ ਪਾਉਣ ਦੀ ਰੀਤਿ. "ਗਤਿ ਮੁਕਤਿ ਘਰੈ ਮਹਿ ਪਾਇ." (ਸ੍ਰੀ ਮਃ ੩) ੨. ਮੁਕਤਿ ਦੀ ਪ੍ਰਾਪਤੀ. "ਗਤਿ ਮੁਕਤਿ ਕਦੇ ਨ ਹੋਵਈ." (ਮਲਾ ਮਃ ੩)


ਚਾਲ (ਰਫ਼ਤਾਰ) ਜਾਣਨ ਦਾ ਇਲਮ. ਇਸ ਵਿਦ੍ਯਾ ਤੋਂ ਰੌਸ਼ਨੀ, ਆਵਾਜ਼, ਪੌਣ ਦੀ ਲਹਿਰ, ਸਮੁੰਦਰ ਦੇ ਤਰੰਗ, ਦਿਲ ਦੀ ਹਰਕਤ, ਪੈਦਲ ਰਸਾਲੇ ਆਦਿਕ ਫੌਜਾਂ ਦੀ ਰਫ਼ਤਾਰ ਆਦਿ ਅਨੇਕ ਲਾਭਦਾਇਕ ਗੱਲਾਂ ਜਾਣੀਦੀਆਂ ਹਨ. ਗਤਿਵਿਦ੍ਯਾ ਦਾ ਗ੍ਯਾਤਾ ਹੀ ਸੰਸਾਰ ਵਿੱਚ ਸੁਖ ਨਾਲ ਜੀਵਨ ਵਿਤਾ ਸਕਦਾ ਹੈ.


ਦੇਖੋ, ਗਤਿ. "ਲਾਲਨ ਰਾਵਿਆ ਕਵਨੁ ਗਤੀ ਰੀ?" (ਸੂਹੀ ਮਃ ੫) ਕਿਸ ਰੀਤਿ (ਢੰਗ) ਰਾਵਿਆ?