ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਦੇਖੋ, ਚਉਦਣੋਚਕ। ੨. ਸ਼ਿਕਰੇ ਦੀ ਮਦੀਨ. ਇਸ ਨੂੰ ਚਿਪਕ ਭੀ ਆਖਦੇ ਹਨ. ਸ਼ਿਕਰੀ. ਦੇਖੋ, ਸ਼ਿਕਰਾ.
ਸੰ. ਵਿ- ਚਲਾਇਮਾਨ. ਅਨਿਸ੍ਥਿਤ.
ਸੰ. ਚਰ੍ਚਰੀਕ. ਸੰਗ੍ਯਾ- ਮਾਂਗ. ਕੇਸ਼ਾਂ ਦੇ ਸ਼ਿੰਗਾਰਣ ਦੀ ਰਚਨਾ. "ਚਚਰਚਰੀ ਕੰਕਨ ਮੁਦ੍ਰਿਕਾ ਮਹਿਦੀ ਬਨੀ." (ਭਾਗੁ ਕ)
ਦਸਮਗ੍ਰੰਥ ਵਿੱਚ ਇਸ ਦਾ ਉਦਾਹਰਣ ਨਹੀਂ ਮਿਲਦਾ, ਪਰ ਸ਼ਸਤ੍ਰਨਾਮਮਾਲਾ ਵਿੱਚ ਹਵਾਲਾ ਹੈ, ਯਥਾ-#"ਹੋ, ਛੰਦ ਚਚਰੀਆ ਮਾਂਹਿ ਨਿਸ਼ੰਕ ਪ੍ਰਮਾਨਿਯੈ." (ਪਿੰਗਲਗ੍ਰੰਥਾਂ ਵਿੱਚ ਇਸ ਦੇ ਨਾਮ ਚਰਚਰੀ, ਚੰਚਰੀ, ਚੰਚਲੀ ਅਤੇ ਵਿਬੁਧਪ੍ਰਿਯਾ ਆਏ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਰ, ਸ, ਜ, ਜ, ਭ, ਰ. , , , , , .#ਉਦਾਹਰਣ-#ਆਇਓ ਤਿਂਹਕਾਲ ਬ੍ਰਾਹਮਣ ਯਗ੍ਯ ਕੋ ਬਲ ਦੇਖਕੈ,#ਤਾਹਿਂ ਪੂਛਤ ਬੋਲਕੈ ਰਿਖਿ ਭਾਂਤ ਭਾਂਤ ਵਿਸੇਖਕੈ,#ਸੰਗ ਸੁੰਦਰ ਰਾਮ ਲਕ੍ਸ਼੍ਮ੍ਣ ਦੇਖਿ ਦੇਖਿ ਸੁ ਹਰ੍ਖਈ,#ਬੈਠਕੈ ਸੁਇ ਰਾਜਮੰਡਲ ਵਰ੍ਣਈ ਸੁਖ ਵਰ੍ਖਈ.#(ਰਾਮਚੰਦ੍ਰਿਕਾ)#੨. ਮਾਤ੍ਰਿਕ ਚੰਚਰੀ ਦਾ ਸਰੂਪ ਹੈ- ਚਾਰ ਚਰਣ, ਪ੍ਰਤਿ ਚਰਣ ੪੬ ਮਾਤ੍ਰਾ, ਤਿੰਨ ਵਿਸ਼੍ਰਾਮ ੧੨- ੧੨ ਮਾਤ੍ਰਾ ਪੁਰ ਅਨੁਪ੍ਰਾਸ ਸਹਿਤ, ਚੌਥਾ ਵਿਸ਼੍ਰਾਮ ਦਸ ਮਾਤ੍ਰਾ, ਪੁਰ, ਅੰਤ ਗੁਰੁ. ਇਸ ਭੇਦ ਦਾ ਨਾਮ "ਹਰਿਪ੍ਰਿਯਾ" ਭੀ ਹੈ.#ਉਦਾਹਰਣ-#ਤ੍ਯਾਗਦੇਹੁ ਮਨੋ ਪਾਪ, ਕੀਜੈ ਸਭ ਸੇ ਮਿਲਾਪ,#ਜਾਪੋ ਕਰਤਾਰ ਜਾਪ, ਸਾਂਤਚਿਤ ਹੋਇਕੈ,#ਦੇਸ਼ ਸਾਥ ਪ੍ਰੇਮ ਧਾਰ, ਜਾਤੀਅਭਿਮਾਨ ਟਾਰ,#ਵਿਦ੍ਯਾ ਕਰਕੈ ਪ੍ਰਚਾਰ, ਅਭਿਮਾਨ ਖੋਇਕੈ. x x x#ਇਸ ਦਾ ਅਤੇ ਕਬਿੱਤ (ਮਨਹਰ) ਦਾ ਇਤਨਾ ਹੀ ਭੇਦ ਹੈ ਕਿ ਇਸ ਵਿੱਚ ਮਾਤ੍ਰਾ ਦਾ ਅਤੇ ਮਨਹਰ ਵਿੱਚ ਅੱਖਰਾਂ ਦਾ ਹ਼ਿਸਾਬ ਮੁੱਖ ਹੁੰਦਾ ਹੈ. ਜੇ ਇਸ ਦੀ ਤੁਕ ਇਉਂ ਪੜ੍ਹੀ ਜਾਵੇ- "ਤ੍ਯਾਗ ਦਿਓ ਮਨੋ ਪਾਪ, ਕੀਜੈ ਸਭੀ ਸੇ ਮਿਲਾਪ, ਜਪੋ ਕਰਤਾਰ ਜਾਪ, ਸਾਂਤਚਿੱਤ ਹੋਇਕੈ." ਤਦ ਮਨਹਰ ਤਾਂ ਰਹੇਗਾ, ਪਰ ਚੰਚਰੀ (ਹਰਿਪ੍ਰਿਯਾ) ਨਹੀਂ ਕਹਾਵੇਗਾ.
ਸੰਗ੍ਯਾ- ਚਾਚਾ. ਪਿਤਾ ਦਾ ਛੋਟਾ ਭਾਈ। ੨. ਚੱਚਾ ਅੱਖਰ. "ਚਚਾ ਚਰਨਕਮਲ ਗੁਰ ਲਾਗਾ." (ਬਾਵਨ) ੩. ਚ ਅੱਖਰ ਦਾ ਉੱਚਾਰਣ। ੪. ਚਰਚਾ ਦਾ ਸੰਖੇਪ. "ਅਲੀ ਅਲਿ ਮੇਰ ਚਚਾ ਗੁਨ ਰੇ." (ਮਾਰੂ ਮਃ ੧) ਭੌਰਾ ਭੌਰੀ ਕਮਲ ਦੀ ਗੁਨਚਰਚਾ ਵਿੱਚ ਮਸਤ ਹਨ. ਦੇਖੋ, ਮੇਰ ੩.
ਬਿਹਾਰ ਦੇ ਇ਼ਲਾਕ਼ੇ. ਜਿਲਾ ਸ਼ਾਹਬਾਦ ਦੀ ਤਸੀਲ ਸਸਰਾਮ ਦਾ ਵਸਨੀਕ ਇੱਕ ਸੇਠ, ਜੋ ਸਤਿਗੁਰੂ ਦਾ ਅਨੰਨ ਸਿੱਖ ਸੀ. ਇਸ ਨੇ ਨਵਾਂ ਘਰ ਬਣਾਕੇ ਪ੍ਰਤਿਗ੍ਯਾ ਕੀਤੀ ਸੀ ਕਿ ਜਦ ਤੀਕ ਗੁਰੂ ਸਾਹਿਬ ਇਸ ਵਿੱਚ ਨਿਵਾਸ ਨਾ ਕਰਨ, ਮੈਂ ਨਹੀਂ ਵਸਾਂਗਾ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਨੇ ਇਸ ਦੇ ਘਰ ਚਰਣ ਪਾ ਕੇ ਘਰ ਨੂੰ ਪਵਿਤ੍ਰ ਕੀਤਾ. ਹੁਣ ਇਸ ਥਾਂ ਗੁਰਦ੍ਵਾਰਾ ਹੈ.#"ਗਮਨੇ ਸਤਿਗੁਰ ਗਏ ਅਗਾਰੀ।#ਸਹਸਰਾਵ ਕੇ ਪਹੁਚ ਮਝਾਰੀ।#ਚਚਾਫੱਗੋ ਕੇ ਘਰ ਗਏ।#ਕਰੀ ਪ੍ਰਤਿਗ੍ਯਾ ਪੂਰਤ ਭਏ।।" (ਗੁਪ੍ਰਸੂ)
imperative form of ਚਰਵਾਉਣਾ
act/process of or wages for ਚਰਵਾਉਣਾ
to have something grazed/eaten/consumed (by animals); to get or let (animals) graze; to graze, tend (cattle, sheep, etc.)
cowherd, shepherd, goatherd, herdsman, grazer
shepherdess, herdswoman, cowherd, goatherd, grazer