ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਮਿੱਟੀ ਦਾ ਭਾਂਡਾ, ਜਿਸ ਦੀ ਗਡਵੇ ਜੇਹੀ ਸ਼ਕਲ ਹੁੰਦੀ ਹੈ. ਇਸ ਨੂੰ ਹਰਟ ਦੀ ਮਾਲ ਨਾਲ ਪਾਣੀ ਕੱਢਣ ਲਈ ਬੰਨ੍ਹਦੇ ਹਨ. "ਕਰ ਹਰਿ ਹਟਮਾਲ ਟਿੰਡ ਪਰੋਵਹੁ." (ਬਸੰ ਮਃ ੧)


ਸੰ. टिण्डिशा ਟਿੰਡਿਸ਼. ਸੰਗ੍ਯਾ- ਕੱਦੂ ਦੀ ਸ਼ਕਲ ਦੀ ਇੱਕ ਸਬਜ਼ੀ, ਜਿਸ ਦੀ ਤਰਕਾਰੀ ਬਣਦੀ ਹੈ. ਟਿੰਡੋ. ਟਿੰਡੀ.


ਦੇਖੋ, ਟਿੰਡਸ.