ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸਿੰਧੀ. ਸੰਗ੍ਯਾ- ਦਗਧ ਹੋਣ ਦਾ ਭਾਵ. ਜਲਣਾ. "ਇਕਿ ਦਝਹਿ ਇਕਿ ਦਬੀਅਹਿ." (ਵਾਰ ਸੋਰ ਮਃ ੩)
ਸੰਗ੍ਯਾ- ਅਗਨਿ, ਜੋ ਦਗਧ ਕਰਨ ਦੀ ਸ਼ਕਤਿ ਰਖਦੀ ਹੈ। ੨. ਕ੍ਰਿ. ਵਿ- ਦਗਧ ਹੋਕੇ. ਸੜਕੇ. "ਮਨਮੁਖ ਦਝਿ ਮਰੰਨਿ." (ਸੂਹੀ ਅਃ ਮਃ ੩) ੩. ਵਿ- ਦਹ੍ਯ. ਦਗਧ ਕਰਨ ਯੋਗ੍ਯ. ਜਲਾਨੇ ਲਾਇਕ਼.
ਦਗਧ ਹੁੰਦਾ ਹੈ. ਜਲਦਾ ਹੈ. "ਆਪਣੇ ਰੋਹਿ ਆਪੇ ਹੀ ਦਝੈ." (ਸਵਾ ਮਃ ੩)