Meanings of Punjabi words starting from ਮ

ਫ਼ਾ. [مُرداسنگ] ਮੁਰਦਾਰਸੰਗ. ਸੰ. ਬੋਦਾਰ Massicot. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਇਹ ਕਬਜ ਅਤੇ ਵਮਨ (ਕ਼ਯ) ਕਰਨ ਵਾਲੀ ਹੈ. ਖਲੜੀ ਦੀਆਂ ਬੀਮਾਰੀਆਂ ਨੂੰ, ਕਫ ਅਤੇ ਵਾਉਗੋਲੇ ਆਦਿ ਰੋਗਾਂ ਨੂੰ ਦੂਰ ਕਰਦੀ ਹੈ.


ਫ਼ਾ. [مُردار] ਲੋਥ. ਸ਼ਵ. ਪ੍ਰਾਣ ਰਹਿਤ ਦੇਹ। ੨. ਸ੍ਵਸਤਕਾਰ ਅਤੇ ਸ਼ੂਰਵੀਰਤਾ ਰਹਿਤ. "ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ." (ਵਾਰ ਆਸਾ) ਭੋਹ (ਭੂਸੇ) ਨਾਲ ਭਰੀਆਂ ਲੇਖਾਂ। ੩. ਭਾਵ ਮੁਰਦਾਰ ਤੱਲ ਅਪਵਿਤ੍ਰ ਚੀਜ਼. ਧਰਮ ਅਨੁਸਾਰ ਨਾ ਖਾਣ ਯੋਗ੍ਯ. ਹਰਾਮ.#"ਕੂੜੁ ਬੋਲਿ ਮੁਰਦਾਰੁ ਖਾਇ." (ਮਃ ੧. ਵਾਰ ਮਾਝ)#"ਦੁਨੀਆ ਮੁਰਦਾਰਖੁਰਦਨੀ." (ਤਿਲੰ ਮਃ ੫) "ਠਗਿ ਖਾਧਾ ਮੁਰਦਾਰੁ." (ਸ੍ਰੀ ਮਃ ੧)


ਮੁਰਦੇ ਦੀ ਹਾਲਤ. ਮ੍ਰਿਤਕ ਦਸ਼ਾ। ੨. ਮੁਰਦੇ ਦੀ ਗੰਧ. ਮੜਿਹਾਣ.