ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. अंशिन्. ਵਿ- ਅੰਸ਼ ਵਾਲਾ. ਹਿੱਸੇ ਵਾਲਾ। ੨. ਕਲਾ ਵਾਲਾ.


ਸੰ. ਅੰਸ਼ੁ. ਸੰਗ੍ਯਾ- ਕਿਰਣ. "ਜਿਸ ਮਹਿ ਨਾਮੁ ਨਿਰੰਜਨ ਅੰਸੁ." (ਮਲਾ ਮਃ ੧) "ਕਹੁ ਕਬੀਰ ਇਹੁ ਰਾਮ ਕੀ ਅੰਸੁ." (ਗੌਂਡ ਕਬੀਰ) ੨. ਸੂਰਜ। ੩. ਸੂਤ੍ਰ. ਤਾਰ. ਤਾਗਾ। ੪. ਜਿਨ੍ਹਾਂ ਗ੍ਰੰਥਾਂ ਨੂੰ ਸੂਰਜ ਦਾ ਨਾਉਂ ਦਿੱਤਾ ਜਾਂਦਾ ਹੈ ਉਨ੍ਹਾਂ ਦੇ ਅਧ੍ਯਾਯ ਰੂਪਕ ਅਲੰਕਾਰ ਅਨੁਸਾਰ "ਅੰਸ਼ੁ" ਕਹੇ ਜਾਂਦੇ ਹਨ, ਕਿਉਂਕਿ ਅੰਸ਼ੁ ਨਾਉਂ ਕਿਰਣ ਦਾ ਹੈ. ਦੇਖੋ, ਗੁਰੁਪ੍ਰਤਾਪ ਸੂਰਯ.


ਸੰਗ੍ਯਾ- ਵਸਤ੍ਰ, ਜੋ ਅੰਸ਼ੁ. (ਸੂਤ) ਤੋਂ ਬਣਿਆ ਹੈ. ਲੀੜਾ। ੨. ਚਾਦਰ. ਉਪਰਨਾ। ੩. ਰੇਸ਼ਮੀ ਵਸਤ੍ਰ.


ਦੇਖੋ, ਅੰਸ ਭੇਵੀ.


ਸੂਰਯ ਵੰਸ਼ੀ ਰਾਜਾ ਸਗਰ ਦਾ ਪੋਤ੍ਰਾ ਅਤੇ ਅਸਮੰਜਸ ਦਾ ਬੇਟਾ. ਦੇਖੋ, ਸਗਰ। ੨. ਵਿ- ਕਿਰਣਾਂ ਵਾਲਾ.


ਸੰ. अंशुमालिन्. ਸੰਗ੍ਯਾ- ਸੂਰਜ, ਜੋ ਅੰਸ਼ੁ (ਕਿਰਣਾਂ) ਦੀ ਮਾਲਾ ਰਖਦਾ ਹੈ. "ਭਈ ਪ੍ਰਭਾਤ ਉਦਯੋ ਅੰਸੁਮਾਲ." (ਗੁਪ੍ਰਸੂ)


ਸੰਗ੍ਯਾ- ਅਸ਼੍ਰੁ. ਆਂਸ਼ੂ. ਅੰਝੂ. ਹੰਝੂ। ੨. ਅਧ੍ਯਾਯ. ਦੇਖੋ, ਅੰਸ ੪.


ਸੰ. अङ् क. ਧਾ- ਚਿੰਨ੍ਹ ਕਰਨਾ. ਗਿਣਨਾ. ਵਿਚਰਨਾ. . ਗੋਦੀ ਵਿੱਚ ਲੈਣਾ. ਨਿੰਦਾ ਕਰਨਾ। ੨. अङ्क. ਸੰਗ੍ਯਾ- ਚਿੰਨ੍ਹ. ਨਿਸ਼ਾਨ। ੩. ਅੱਖਰ. ਵਰਣ। ੪. ਲਿਖਤ. ਤਹਿਰੀਰ। ੫. ਦੇਹ. ਸ਼ਰੀਰ। ੬. ਨੌ ਦੀ ਗਿਣਤੀ, ਕਿਉਂਕਿ ਅੰਗ ਨੌ ਹਨ। ੭. ਪਾਪ. ਦੋਸ। ੮. ਗੋਦੀ. ਉਛੰਗ. "ਅਤਿ ਸਨੇਹ ਸੋਂ ਲੀਨੋ ਅੰਕ." (ਗੁਪ੍ਰਸੂ) ੯. ਲਿਬਾਸ। ੧੦. ਅੰਤਹਕਰਣ. ਦਿਲ। ੧੧. ਕਲੰਕ. "ਬਿਨ ਅੰਕ ਮਯੰਕ ਬਨ੍ਯੋ ਬਦਨੰ," (ਨਾਪ੍ਰ) ਬਿਨਾ ਕਲੰਕ ਮਯੰਕ (ਚੰਦ੍ਰਮਾ).


ਦੇਖੋ, ਅੰਕੁਸ.