ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਪੁੰ (ਨਰ) ਗਵ (ਬੈਲ). ਢੱਟਾ. ਸਾਂਡ। ੨. ਸ਼ਬਦ ਦੇ ਅੰਤ ਇਹ ਵਿਸ਼ੇਸਣ ਹੋਕੇ ਉੱਤਮ (ਸ਼੍ਰੇਸ੍ਟ) ਅਰਥ ਦਿੰਦਾ ਹੈ, ਜਿਵੇਂ- ਨਰ ਪੁੰਗਵ. ਪੁਰਖਾਂ ਵਿੱਚੋਂ ਉੱਤਮ.


ਦੇਖੋ, ਪੂਗਫਲ.


ਸੰ. पुच्छ- ਪੁੱਛ. ਸੰਗ੍ਯਾ- ਪੂਛ. ਦੁਮ। ੨. ਕਿਸੇ ਵਸਤੁ ਦਾ ਪਿਛਲਾ ਭਾਗ. ਪਿੱਛਾ.


ਸੰ. ਸੰਗ੍ਯਾ- ਜੋ ਪੁਰਖ ਨੂੰ ਆਪਣੀ ਉੱਨਤੀ ਨਾਲ ਜਿੱਤ ਲਵੋ, ਢੇਰ. ਸਮੁਦਾਯ. ਰਾਸ਼ਿ. "ਅਘ ਪੁੰਜ ਤਰੰਗ ਨਿਵਾਰਨ ਕਉ." (ਸਵੈਯੇ ਮਃ ੪. ਕੇ)


ਸੰ. ਪਾਂਡੁਰ. ਵਿ- ਪਿਲੱਤਣ ਦੀ ਝਲਕ ਨਾਲ ਚਿੱਟਾ। ੨. ਸਫ਼ੇਦ. ਚਿੱਟਾ. "ਪੁੰਡਰ ਕੇਸ ਕੁਸਮ ਤੇ ਧਉਲੇ." (ਸ੍ਰੀ ਬੇਣੀ) "ਕੇਸ ਪੁੰਡਰ ਜਬ ਹੂਏ." (ਆਸਾ ਪਟੀ ਮਃ ੧)


ਸੰ. पुण्डरीक. ਸੰਗ੍ਯਾ- ਖੰਡਨ ਕਰਨ ਵਾਲਾ ਦਿੱਗਜ ਹਾਥੀ, ਜੋ ਅਗਨਿ ਕੋਣ (ਦੱਖਣ ਪੂਰਵ) ਵਿੱਚ ਹੈ। ੨. ਸ਼ੇਰ. ਸਿੰਘ। ੩. ਚਿੱਟਾ ਕਮਲ. "ਪਹਿਲ ਪੁਰੀਏ ਪੁੰਡਰਕ ਵਨਾ." (ਧਨਾ ਨਾਮਦੇਵ) ੪. ਰੇਸ਼ਮ ਦਾ ਕੀੜਾ। ੫. ਕਮੰਡਲੁ। ੬. ਚਿੱਟੀ ਗੁੱਦ ਵਾਲਾ (ਸਫ਼ੇਦਾ) ਅੰਬ। ੮. ਚਿੱਟੇ ਰੰਗ ਦਾ ਹਾਥੀ। ੮. ਪੋਂਡਾ, ਗੰਨਾ. ੯. ਚੀਨੀ. ਖੰਡ। ੧੦. ਇੱਕ ਨਾਗ। ੧੧. ਚਿੱਟੇ ਰੰਗ ਦਾ ਸੱਪ। ੧੨. ਫੁਲਵਹਿਰੀ. ਸਫੇਦ ਕੋੜ੍ਹ। ੧੩. ਅਗਨਿ। ੧੪. ਤੀਰ। ੧੫. ਆਕਾਸ਼। ੧੬. ਚਿੱਟਾ ਰੰਗ.