ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
mixture of several cereals
to preserve one's chastity
virtuous person, saint, sage, guru, God
wise saying, virtuous utterence; phrase of polite obedience meaning yes, all right
ਫ਼ਾ. [سہم] ਸੰਗ੍ਯਾ- ਡਰ. ਭੈ. "ਸਿਰਿ ਸਿਰਿ ਸੂਖ ਸਹੰਮਾ ਦੇਹਿ ਸੁ ਤੂੰ ਭਲਾ." (ਤੁਖਾ ਬਾਰਹਮਾਹਾ) ੨. ਅ਼. [سحم] ਸਹ਼ਮ. ਸਿਆਹੀ. ਕਾਲਸ। ੩. ਭਾਵ- ਕਲੰਕ. "ਖਟੇ ਦੰਮ ਸਹੰਮੀ." (ਸਵਾ ਮਃ ੧) ਅਨਰਥ ਕਰਕੇ ਖੱਟੇ ਦਾਮ। ੪. ਅ਼. [سہم] ਹਿੱਸਾ. ਭਾਗ। ੫. ਤੀਰ.
ਸੰ. ਵਿ- ਜਿਸ ਦਾ ਮਤ ਦੂਜੇ ਨਾਲ ਮਿਲਦਾ ਹੈ. ਇੱਕੋ ਰਾਇ ਰੱਖਣ ਵਾਲਾ.
ਫ਼ਾ. [شہر] ਸ਼ਹਰ. ਸੰਗ੍ਯਾ- ਨਗਰ. ਪੱਤਨ। ੨. ਅ਼. ਮਹੀਨਾ. ਮਾਸ। ੩. ਅ਼. [سحر] ਸਹ਼ਰ. ਪ੍ਰਾਤਹਕਾਲ. ਭੋਰ. ਤੜਕਾ.
ਅ਼. [صحرا] ਸਹ਼ਰਾ. ਸੰਗ੍ਯਾ- ਜੰਗਲ. ਰੋਹੀ. ਰੇਤਲੇ ਮੈਦਾਨ. ਖ਼ਾਸ ਕਰਕੇ ਅਰਬ, ਅਫ਼ਰੀਕਾ ਤੇ ਮਾਲਵੇ ਦੇ.
ਦੇਖੋ, ਸਿਰਹਾਨਾ। ੨. ਪ੍ਰਾ. ਕ੍ਰਿ. - ਪਲੋਸਣਾ. ਪਲੋਟਨਾ. "ਤੇ ਪਦਪੰਕਜ ਕੇਸਵ ਕੇ ਅਬ ਊਧਵ ਲੈ ਕਰ ਮੇ ਸਹਰਾਏ." (ਕ੍ਰਿਸਨਾਵ) ੩ਗੁਦਗੁਦੀ ਕਰਨੀ. ਕੁਤਕੁਤੀ ਕਰਨੀ। ੪. ਸੰ. ਸ਼ੁਸ਼੍ਰੂਸਣ. ਸੰਗ੍ਯਾ- ਸੇਵਨ.
ਦੇਖੋ, ਸਰਘੀ। ੨. ਸ਼ਹਰ ਵਿੱਚ ਰਹਿਣ ਵਾਲਾ. ਸ਼ਹਰੀ. ਨਾਗਰ. ਦੇਖੋ, ਹਮਸਹਰੀ.