ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪੁੰਡਰੀਕ (ਸ਼ੇਰ) ਜੇਹਾ ਸ਼ਬਦ ਕਰਨ ਵਾਲੀ ਸੈਨਾ. ਸਿੰਘਨਾਦ ਕਰਨ ਵਾਲੀ ਫੌਜ. (ਸਨਾਮਾ) ੨. ਬੰਦੂਕ. (ਸਨਾਮਾ)


ਸੰ. पुण्ड. ਸੰਗ੍ਯਾ- ਪੋਂਡਾ. ਮੋਟਾ ਇੱਖ (ਕਮਾਦ). ੨. ਤਿਲਕ. ਟਿੱਕਾ. ਦੇਖੋ, ਉਰਧਪੁੰਡ੍ਰ। ੩. ਰਾਜਾ ਬਲਿ ਦਾ ਇੱਕ ਪੁਤ੍ਰ ਅਤੇ ਉਸੇ ਨਾਮ ਤੋਂ ਪ੍ਰਸਿੱਧ ਹੋਇਆ ਦੇਸ਼. ਜੋ ਬਿਹਾਰ ਦਾ ਇੱਕ ਭਾਗ ਹੈ.


ਸੰ. पुण्य ਵਿ- ਪਵਿਤ੍ਰ. ਭਲਾ. ਨੇਕ. "ਹਰਿਰਸ ਚਾਖਿਆ ਸੇ ਪੁੰਨ ਪਰਾਣੀ." (ਵਾਰ ਗੂਜ ੧. ਮਃ ੩) ੨. ਸੰਗ੍ਯਾ- ਸ਼ੁਭ ਕਰਮ. ਪਵਿਤ੍ਰ ਫਲ ਦੇਣ ਵਾਲਾ ਕਰਮ. ਸੁਕ੍ਰਿਤ. "ਪੁੰਨ ਪਾਪ ਸਭੁ ਬੇਦ ਦ੍ਰਿੜਾਇਆ." (ਮਾਰੂ ਸੋਲਹੇ ਮਃ ੩) ਪਾਪ ਤੋਂ ਭਾਵ ਹਿੰਸਾ ਹੈ.


ਪੁਨ੍ਯ (पुण्य) ਦਾਨ. ਪਵਿਤ੍ਰ ਦਾਨ. ਉੱਤਮ ਦਾਨ. ਸੁਪ੍ਰਾਤ੍ਰ ਵਿੱਚ ਦਿੱਤਾ ਦਾਨ. "ਪੁੰਨਦਾਨ ਕਾ ਕਰੈ ਸਰੀਰ." (ਵਾਰ ਰਾਮ ੧. ਮਃ ੧)


ਪੁਨ੍ਯ (ਪਵਿਤ੍ਰ) ਜੀਵ. ਪਵਿਤ੍ਰਾਤਮਾ ਪ੍ਰਾਣੀ. "ਤੇ ਪੁੰਨ ਪਰਾਣੀ." (ਵਾਰ ਗੂਜ ੧. ਮਃ ੩)