ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [قُربت] ਸੰਗ੍ਯਾ- ਸਮੀਪਤਾ. ਨੇੜੇ ਹੋਣ ਦਾ ਭਾਵ.


ਅ਼. [قُربان] ਕ਼ੁਰਬਾਨ. ਉਹ ਕ੍ਰਿਯਾ ਜਿਸ ਤੋਂ ਕ਼ੁਰਬ (ਨੇੜੇ) ਹੋਈਏ. ਕ਼ੁਰਬਾਨੀ. ਨਿਛਾਵਰ. "ਸਦਾ ਸਦਾ ਜਾਈਐ ਕੁਰਬਾਣੁ." (ਬਿਲਾ ਮਃ ੫) ੨. ਜੋ ਵਸ੍ਤੁ ਕ਼ੁਰਬਾਨ ਕੀਤੀ ਜਾਵੇ.


ਫ਼ਾ. [قُربانی] ਕੁਰਬਾਨ ਕੀਤੀ ਜਾਣ ਵਾਲੀ ਵਸਤੁ. ਦੇਖੋ, ਕੁਰਬਾਨ.