ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

पुण्यवान. ਵਿ- ਪੁਨ੍ਯ ਕਰਨ ਵਾਲਾ. ਧਰਮਾਤਮਾ.


ਪੂਰਣ ਹੋਈ. ਪੁੱਜੀ. "ਮੁਹਲਤਿ ਪੁੰਨੜੀਆ, ਕਿਤੁ ਕੂੜਿ ਲੋਭਾਇਆ?" (ਆਸਾ ਛੰਤ ਮਃ ੫)


ਸੰ. पन्नाग. ਸੰਗ੍ਯਾ- ਇੱਕ ਪ੍ਰਕਾਰ ਦਾ ਚੰਪਕ, ਜੋ ਵਿਸ਼ੇਸ ਕਰਕੇ ਮਦਰਾਸ ਦੇ ਇਲਾਕੇ ਸਮੁੰਦਰ ਕਿਨਾਰੇ ਬਹੁਤ ਪਾਇਆ ਜਾਂਦਾ ਹੈ. ਇਸ ਦੇ ਫੁੱਲਾਂ ਦੀ ਤਰੀਆਂ ਨੂੰ ਪੁਨਾਂਗਕੇਸਰ ਸਦਦੇ ਹਨ. ਵੈਦ੍ਯਕ ਵਿੱਚ ਇਸ ਦੀ ਤਾਸੀਰ ਸਰਦ ਤਰ ਹੈ. ਤੁੰਗ. ਦੇਵਵੱਲਭ. L. Rottleria tinctoria। ੨. ਜਾਯਫਲ। ੩. ਚਿੱਟਾ ਕਮਲ। ੪. ਵਿ- ਪੁਰਖਾਂ ਵਿੱਚੋਂ ਸ਼੍ਰੇਸ੍ਠ. ਼


ਪੂਰਣ ਹੋਇਆ. ਪੁੱਜਿਆ. "ਬਿਰਧ ਭਏ ਦਿਨ ਪੁੰਨਿਆ." (ਧਨਾ ਛੰਤ ਮਃ ੧) ੨. ਪੁੰਨਾਂ ਕਰਕੇ. ਪੁੰਨਾਂ ਦੇ ਪ੍ਰਭੂ ਨਾਲ. "ਚਿਰ ਜੀਵਨ ਬਡ ਪੁੰਨਿਆ." (ਰਾਮ ਮਃ ੫. ਬੰਨੋ) ੩. ਸੰਗ੍ਯਾ- ਪੂਰ੍‍‌ਣਿਮਾ. ਪੂਰਨਮਾਸੀ.


ਸੰ. पुण्यात्मन. ਵਿ- ਜਿਸ ਦਾ ਮਨ ਪਵਿਤ੍ਰਕਰਮ ਵਿੱਚ ਹੈ. ਧਰਮਾਤਮਾ. "ਪ੍ਰਭੁ ਪੁੰਨਿਆਤਮੈ ਕੀਨੇ ਧਰਮਾ." (ਪ੍ਰਭਾਵ ਅਃ ਮਃ ੫)


ਪੂਰ੍‍ਣ ਹੋਈ. "ਮਿਟਿਗਈ ਚਿੰਤ, ਪੁਨੀ ਮਨ ਆਸਾ." (ਗਉ ਮਃ ੫) "ਮੁਹਲਤਿ ਪੁੰਨੀ ਚਲਣਾ." (ਸ੍ਰੀ ਮਃ ੫) ੨. ਪੁੰਨਾਂ ਕਰਕੇ. "ਪਾਈਐ ਵਡ ਪੁਨੀ ਮੇਰੇ ਮਨਾ." (ਆਸਾ ਮਃ ੫) ੩. ਪੁਨ੍ਯਵਾਨ. "ਪੁੰਨੀ ਪਾਪੀ ਆਖਣੁ ਨਾਹਿ." (ਜਪੁ)


ਪੂਰਣ ਹੋਈ. "ਸਗਲ ਇਛਾ ਪੁੰਨੀਆ." (ਬਸੰ ਮਃ ੫)


ਸੰ. ਪੁਨੀਤ. ਵਿ- ਪਵਿਤ੍ਰ ਕੀਤਾ ਹੋਇਆ. ਪਵਿਤ੍ਰ. "ਸੁਣਤੇ ਪੁਨੀਤ ਕਿਹਤੇ ਪਵਿਤ." (ਅਨੰਦੁ) "ਪੇਖਤ ਹੀ ਪੁੰਨੀਤ ਹੋਈ." (ਸ. ਕਬੀਰ)


ਸੂਰਜਵੰਸ਼ੀ ਰਾਜਪੂਤਾਂ ਵਿੱਚੋਂ ਨਿਕਲਿਆ ਇੱਕ ਜੱਟ ਗੋਤ੍ਰ. ਦੇਖੋ, ਪੱਨੂ ਅਤੇ ਪੰਨੂ। ੨. ਦੇਖੋ, ਸੱਸੀ.


ਪੂਰਣ ਹੋਏ. ਵੀਤੇ. ਗੁਜ਼ਰੇ. "ਆਏ ਦੂਰ ਵਿੰਦ ਦਿਨ ਪੁੰਨੇ." (ਗੁਪ੍ਰਸੂ)