ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਕੁਰਬਾਨ.


ਕੁਰਬਾਨ ਹੁੰਦਾ ਹਾਂ. "ਤਿਸੁ ਜਨ ਕੈ ਹਉ ਕੁਰਬਾਨੰਤੀ." (ਨਟ ਮਃ ੪. ਪੜਤਾਲ)


ਵਿ- ਕ਼ੁਰਬ ਰਹਿਣ ਵਾਲੇ. ਸਮੀਪੀ। ੨. ਕ਼ਰੀਬੀ. ਨੇੜੇ ਦੇ ਸਾਕ। "ਲੈ ਕੁਰਬੇ ਅਪਨੇ ਸਭ ਸੰਗ." (ਕ੍ਰਿਸਨਾਵ)


ਕੁਰਬਾਨ ਹਾਂ. ਕੁਰਬਾਨ ਜਾਨਾ ਹਾਂ. "ਤਿਨ ਹਉ ਕੁਰਬੈਣੀ." (ਵਾਰ ਸੋਰ ਮਃ ੪)


ਦੇਖੋ, ਕੂਰਮ। ੨. ਸੰ. कुरूम ਕੁਰੁਮ. ਸੰਗ੍ਯਾ- ਇੱਕ ਪੱਛਮੀ ਦਰਿਆ, ਜੋ ਸਫ਼ੇਦਕੋਹ ਤੋਂ ਨਿਕਲਕੇ ਅਫ਼ਗਾਨਿਸਤਾਨ ਦੀ ਹੱਦ ਲੰਘਕੇ ਬੰਨੂ ਦੇ ਇਲਾਕੇ ਵਹਿੰਦਾ ਹੋਇਆ ਸਿੰਧੁਨਦ ਵਿੱਚ ਮਿਲਦਾ ਹੈ. ਰਿਗਵੇਦ ਵਿੱਚ ਇਸ ਦਾ ਨਾਉਂ "ਕ੍ਰਮੁ" ਆਇਆ ਹੈ। ੩. ਕੁਰੁਮ ਦੇ ਕਿਨਾਰੇ ਵਸਿਆ ਇੱਕ ਨਗਰ. ਜਨਮਸਾਖੀ ਵਿੱਚ ਇਸ ਦਾ ਨਾਉਂ ਖੁਰਮਾ ਲਿਖਿਆ ਹੈ। ੪. ਦੇਖੋ, ਕੁੜਮ ਅਤੇ ਕੁਰਮਾਤ.


ਦੇਖੋ, ਕੋੜਮਾ। ੨. ਅ਼. [قُروُم] ਕ਼ੁੰਰੂਮ. ਸੰਗ੍ਯਾ- ਕ਼ੁੰਰਮ (ਸਰਦਾਰ) ਦਾ ਬਹੁ ਵਚਨ. ਸਰਦਾਰ. ਪ੍ਰਧਾਨ. ਮੁਖੀਏ. "ਲਏ ਸੰਗ ਦੈਤਨ ਕੇ ਕੁਰਮਾ." (ਚੰਡੀ ੧) "ਪੁਨ ਸੈਨ ਭਲੀ ਸਜਕੈ ਅਰਿਓ ਬਹੁ ਕੁਰਮਨ ਲੈ ਬਰ ਜੁੱਧ ਮਚਾਯੋ." (ਸਲੋਹ)


ਸੰਗ੍ਯਾ- ਕੁੜਮਾਇਤ. ਕੁੜਮਪੁਣਾ। ੨. ਕੁੜਮਾਂ ਦਾ ਸਮੁਦਾਯ. "ਬਹੁ ਹੋਰਿਨ ਤੇਂ ਅਰੁ ਬ੍ਯਾਹਨ ਤੇ ਕੁਰਮਾਤਨ ਤੇ ਅਤਿ ਸੋਉ ਖਰੇ." (ਕ੍ਰਿਸਨਾਵ) ਹੋਲੀਆਂ ਸ਼ਾਦੀਆਂ ਕੁੜਮਮੰਡਲੀਆਂ ਤੋਂ ਵੱਧ ਮਖੌਲ ਹੋਏ.


ਸੰਗ੍ਯਾ- ਕੋਰੜਾ. ਚਾਬੁਕ. "ਕੁਰਰਨ ਮਾਰ ਅਧਿਕ ਤਿਂਹ ਮਾਰੀ." (ਚਰਿਤ੍ਰ ੯੫) ੨. ਅ਼. [قُرحائے] ਕ਼ਰਹ਼ਾਇ. ਫੁੱਲਾਂ ਨਾਲ ਚਿੱਟਾ ਹੋਇਆ ਬਗ਼ੀਚਾ. "ਕੁਰਰੇ ਬਿਖੈ ਏਕ ਮੁਗਲ ਕੀ ਬਾਲ." (ਚਰਿਤ੍ਰ ੨੮੭) ੩. ਬਾਗ. ਉਪਵਨ.


ਕ੍ਰਿ- ਕਰੜਾਉਣਾ. ਕ੍ਰੋਧ ਨਾਲ ਬੁੜਬੁੜਾਉਣਾ। ੨. ਖਿਝਣਾ. "ਕਨਕ ਦੇਖ ਕੁਰਰਾਤ." (ਪਾਰਸਾਵ) "ਲੇਤ ਦੇਤ ਆਪਨ ਕੁਰਰਾਨੇ." (ਵਿਚਿਤ੍ਰ)


ਸੰ. ਸੰਗ੍ਯਾ- ਇੱਕ ਸ਼ਿਕਾਰੀ ਪੰਛੀ. ਕਰਾਕੁਲ। ੨. ਮੀਢੇ ਦੀ ਮਦੀਨ. ਮੇਸੀ। ੩. ਕੂੰਜ.


ਸ੍ਯਾਹਚਸ਼ਮ ਇੱਕ ਸ਼ਿਕਾਰੀ ਪੰਛੀ, ਜੋ ਜਾਦਾ ਮੱਛੀਆਂ ਦਾ ਸ਼ਿਕਾਰ ਕਰਦਾ ਹੈ. ਚਾਰ ਪੰਜ ਸੇਰ ਦੀ ਮੱਛੀ ਨੂੰ ਉਠਾਕੇ ਆਲਨੇ ਵਿੱਚ ਜਾ ਬੈਠਦਾ ਹੈ. ਇਸ ਦਾ ਕੱਦ ਉਕਾਬ ਤੋਂ ਜਰਾ ਛੋਟਾ ਹੁੰਦਾ ਹੈ. ਪੰਜੇ ਬਹੁਤ ਤਿੱਖੇ ਅਤੇ ਭਾਰੀ ਹੁੰਦੇ ਹਨ. ਪੂਛ ਦੇ ਖੰਭ ਸਫੈਦੀਮਾਇਲ ਹੁੰਦੇ ਹਨ. ਇਹ ਪੰਜਾਬ ਵਿੱਚ ਭੀ ਆਂਡੇ ਦਿੰਦਾ ਹੈ. ਜਾਦਾ ਤੁਰਕਿਸਤਾਨ ਵਿੱਚ ਰਹਿੰਦਾ ਹੈ. ਮੁਰਗਾਬੀ ਅਤੇ ਸਹੇ ਦਾ ਭੀ ਸ਼ਿਕਾਰ ਕਰ ਲੈਂਦਾ ਹੈ. ਤੁਰਕਿਸਤਾਨ ਵਿੱਚ ਕੁਰਲ ਨੂੰ ਸਿਖਾਕੇ ਲੂੰਬੜ ਅਤੇ ਹਰਨ ਦਾ ਸ਼ਿਕਾਰ ਕਰਦੇ ਹਨ. ਇਹ ਹਰਨ ਦੇ ਸਿਰ ਤੇ ਬੈਠਕੇ ਅੱਖਾਂ ਕੱਢ ਲੈਂਦਾ ਹੈ. ਇਸ ਦਾ ਨਾਉਂ ਕ਼ਰਾਕ਼ੂਸ਼ [قراقوُش] ਭੀ ਹੈ.