ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਖ਼ਾ. ਸੰਗ੍ਯਾ- ਕੁਰਲੀ. ਮੂੰਹ ਸਾਫ ਕਰਨ ਲਈ ਮੂੰਹ ਵਿੱਚ ਪਾਣੀ ਲੈ ਕੇ ਗਲ੍ਹਾਂ (ਕਪੋਲਾਂ) ਦੇ ਬਲ ਨਾਲ ਪਾਣੀ ਮਥਕੇ ਬਾਹਰ ਸੁੱਟਣ ਦੀ ਕ੍ਰਿਯਾ. ਕੁਰਲ ਕੁਰਲ ਸ਼ਬਦ ਹੋਣ ਕਰਕੇ ਇਹ ਸੰਗ੍ਯਾ ਹੈ. ਖ਼ਾਲਸਾ ਇਸਤ੍ਰੀਲਿੰਗ ਸ਼ਬਦਾਂ ਨੂੰ ਅਕਸਰ ਪੁਲਿੰਗ ਬੋਲਦਾ ਹੈ.


ਕ੍ਰਿ- ਕੁਰਰੀ (ਕੂੰਜ) ਵਾਂਙ ਅਲਾਉਣਾ (ਆਲਾਪ ਕਰਨਾ) "ਬਾਝੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ." (ਗਉ ਛੰਤ ਮਃ ੧) "ਅੰਬਰ ਕੂੰਜਾਂ ਕੁਰਲੀਆਂ." (ਸੂਹੀ ਮਃ ੧. ਕੁਚਜੀ) ਭਾਵ, ਬੁਢਾਪੇ ਕਾਰਨ ਦਿਮਾਗ ਵਿੱਚ ਸਾਂ ਸਾਂ ਹੋਣ ਲੱਗੀ.


ਦੇਖੋ, ਕੁਰਲਾ.