ਸੰਗ੍ਯਾ- ਅੰਗਿਰਾ ਰਿਖੀ. ਦੇਖੋ, ਅੰਗਿਰਾ. "ਪਰੂਰਉ ਅੰਗਰੈ ਗੁਰੁ ਨਾਨਕ ਜਸ ਗਾਇਅਉ." (ਸਵੈਯੇ ਮਃ ੧. ਕੇ) ਪੁਰੂਰਵਾ ਅਤੇ ਅੰਗਿਰਾ ਨੇ.
nan
ਸੰਗ੍ਯਾ- ਆਲਸ ਕਰਕੇ ਅੰਗਾਂ ਨੂੰ ਆੜਾ (ਟੇਢਾ) ਕਰਨ ਦੀ ਕ੍ਰਿਯਾ. ਅੰਗਾਂ ਨੂੰ ਸੁਸਤੀ ਦੂਰ ਕਰਨ ਲਈ ਫੈਲਾਉਣਾ.
nan
ਅੰਗਮ (ਪਿਆਰੇ) ਦਾ. "ਬਰਨਿ ਨ ਸਾਕਉ ਗੁਣ ਅੰਗਾ." (ਮਾਰੂ ਸੋਲਹੇ ਮਃ ੫) ਦੇਖੋ, ਅੰਗ ੫। ੨. ਦੇਖੋ, ਅੰਗਰਖਾ.
nan
nan
ਸੰ. अङ्गार. ਸੰਗ੍ਯਾ- ਅਗਨਿ ਰੂਪ ਹੋਇਆ ਲੱਕੜ ਅਥਵਾ ਕੋਲੇ ਦਾ ਭਾਗ. "ਕਛੂਆ ਕਹੈ ਅੰਗਾਰ ਭਿ ਲੋਰਉ." (ਆਸਾ ਕਬੀਰ) ਇਸ ਥਾਂ ਅੰਗਾਰ ਤੋਂ ਭਾਵ ਆਤਮਗ੍ਯਾਨ ਹੈ.
nan
nan
ਸੰ. अङ्गिका. ਸੰਗ੍ਯਾ- ਇਸਤ੍ਰੀਆਂ ਦੀ ਚੋਲੀ. ਅੰਗੀਆ. ਕੁੜਤੀ. "ਅੰਗਿਕਾ ਸੁਰੰਗੀ ਨਟ ਵਰ ਰੰਗੀ." (ਰਾਮਾਵ)