ਉੱਚਾਰਣ ਕਰਾਇਆ. "ਬੁਲਾਇਆ ਬੋਲੈ ਗੁਰ ਕੈ ਭਾਣਿ." (ਆਸਾ ਮਃ ੫) ੨. ਸੱਦਿਆ.
ਸੱਦੀ ਹੋਈ. "ਮਹਲਿ ਬੁਲਾਇੜੀਏ ਬਿਲਮੁ ਨ ਕੀਜੈ." (ਤੁਖਾ ਛੰਤ ਮਃ ੧)
ਤੁ. [بُلاق] ਸੰਗ੍ਯਾ- ਬੁਲਾਕ਼. ਸੁਰਾਹੀ ਦੀ ਸ਼ਕਲ ਦਾ ਲੰਮਾ ਮੋਤੀ, ਜਿਸ ਨੂੰ ਇਸਤ੍ਰੀਆਂ ਨੱਕ ਵਿੱਚ ਪਹਿਰਦੀਆਂ ਹਨ। ੨. ਮੋਤੀ ਦੀ ਥਾਂ ਸੋਨੇ ਦਾ ਪਿੱਪਲਪੱਤਾ.
ਦੇਖੋ, ਘੁੜਾਣੀ.
ਢਾਕੇ ਦਾ ਮਸੰਦ, ਜਿਸ ਨੇ ਗੁਰੂ ਤੇਗ ਬਹਾਦੁਰ ਸਾਹਿਬ ਦੀ ਵਡੀ ਸੇਵਾ ਕੀਤੀ. ਇਸ ਦੀ ਵ੍ਰਿੱਧਾ ਮਾਈ ਨੇ ਇੱਕ ਸੇਜਾ ਗੁਰੂਅਰਥ ਬਣਾਕੇ ਪ੍ਰਣ ਕੀਤਾ ਸੀ ਕਿ ਮੈ ਪ੍ਰੇਮਬਲ ਨਾਲ ਸਤਿਗੁਰੂ ਨੂੰ ਇਸ ਤੇ ਸੁਲਾਵਾਂਗੀ. ਗੁਰੂ ਸਾਹਿਬ ਨੇ ਉਸ ਦੀ ਭਾਵਨਾ ਪੂਰੀ ਕੀਤੀ. ਭਾਈ ਸੰਤੋਖਸਿੰਘ ਜੀ ਲਿਖਦੇ ਹਨ ਕਿ ਮਾਈ ਨੇ ਇੱਕ ਮੁਸੱਵਰ ਤੋਂ ਗੁਰੂ ਸਾਹਿਬ ਦੀ ਤਸਵੀਰ ਬਣਵਾਈ ਸੀ. ਦੇਖੋ, ਗੁਰਪ੍ਰਤਾਪਸੂਰਯ ਰਾਸਿ ੧੨, ਅਧ੍ਯਾਯ ੫.
ਬੋਲੇਂਗੇ. ਬੋਲਦੇ ਹਾਂ. ਦੇਖੋ, ਬੁਲਗ.
ਤਲਵੰਡੀ ਅਤੇ ਉਸ ਆਸ ਪਾਸ ਦੇ ਬਾਰਾਂ ਇਲਾਕਿਆਂ ਦਾ ਮਾਲਿਕ ਸਰਦਾਰ, ਜੋ ਗੁਰੂ ਨਾਨਕਦੇਵ ਦੇ ਜਨਮ ਸਮੇਂ ਹੁਕੂਮਤ ਕਰਦਾ ਸੀ. ਇਹ ਸਤਿਗੁਰੂ ਤੇ ਪੂਰੀ ਸ਼੍ਰੱਧਾ ਰਖਦਾ ਸੀ. ਬਾਬਾ ਕਾਲੂ ਜੀ ਇਸੇ ਦੇ ਪਟਵਾਰੀ ਸਨ. ਦੇਖੋ, ਰਾਇ ਭੋਇ.
ਵਿ- ਬੁਲਾਣ ਵਾਲਾ. ਸੱਦਾ। ੨. ਸੰਗ੍ਯਾ- ਹੋਕਾ. ਢੰਢੋਰਾ। ੩. ਤਿੱਤਰ ਬਟੇਰ ਨੂੰ ਫਾਹੁਣ ਲਈ ਸਿਖਾਇਆ ਹੋਇਆ ਨਰ ਪੰਛੀ, ਜੋ ਆਪਣੇ ਬੋਲ ਨਾਲ ਆਪਣੀ ਜਾਤਿ ਦੇ ਪੰਛੀਆਂ ਨੂੰ ਪਾਸ ਬੁਲਾ ਲੈਂਦਾ ਹੈ। ੪. ਭਾਵ- ਕੌਮਘਾਤਕ ਪੁਰਖ, ਜੋ ਮਿੱਠੇ ਬੋਲਾਂ ਨਾਲ ਮਨ ਮੋਹਕੇ ਵਿਪਦਾ ਵਿੱਚ ਪਾ ਦਿੰਦਾ ਹੈ.
ਵਿ- ਬੁਲਾਉਣ ਵਾਲਾ. ਸੱਦਣ ਵਾਲਾ। ੨. ਸੰਗ੍ਯਾ- ਬੁਲਾਕੇ ਲਿਆਉਣ ਵਾਲਾ ਆਦਮੀ.
nan