ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਅੰਗਰਖੇ ਆਦਿ ਦੀ ਉਹ ਡੋਰ, ਜੋ ਵਸਤ੍ਰ ਨੂੰ ਤਾਣਕੇ ਰੱਖੇ। ੨. ਵਿਆਹ ਸਮੇਂ ਲਾੜੀ ਦੇ ਘਰ ਅੱਗੇ ਬੱਧੀ ਹੋਈ ਮੰਗਲਮਈ ਡੋਰੀ. ਦੇਖੋ, ਤਣੀ ਛੁਹਣੀ.
ਕ੍ਰਿ- ਵਿਆਹ ਸਮੇਂ ਦੀ ਇੱਕ ਹਿੰਦੂ ਰਸਮ. ਲਾੜੀ ਦੇ ਘਰ ਅੱਗੇ ਬੰਨ੍ਹੀ ਹੋਈ ਮੰਗਲਡੋਰੀ ਨੂੰ ਦੁਲਹਾ ਘੋੜੀ ਪੁਰ ਚੜ੍ਹਕੇ ਛੁਁਹਦਾ ਹੈ.
ਕ੍ਰਿ- ਆਨੰਦ ਅਥਵਾ ਕ੍ਰੋਧ ਨਾਲ ਸ਼ਰੀਰ ਦਾ ਅਜੇਹਾ ਫੁੱਲਣਾ ਕਿ ਜਾਮੇ ਦੀ ਤਣੀਆਂ ਟੁੱਟ ਜਾਣ. "ਮਹਾਂ ਕ੍ਰੋਧ ਉਠ੍ਯੋ ਤਣੀ ਤੋੜ ਤਾੜੰ." (ਗ੍ਯਾਨ)
ਸੰਗ੍ਯਾ- ਤਣੀਦਾਰ ਲਿੰਗੋਟ। ੨. ਚੋਲੀ। ੩. ਲੜਕੀਆਂ ਦਾ ਨੰਗੇਜ ਢਕਣ ਵਾਲਾ ਤਣੀਦਾਰ ਵਸਤ੍ਰ.
ਸੰ. तत. ਸੰਗ੍ਯਾ- ਬ੍ਰਹਮ. ਕਰਤਾਰ। ੨. ਸਰਵ- ਉਸ. "ਤਤ ਆਸ੍ਰਯੰ ਨਾਨਕ." (ਸਹਸ ਮਃ ੫) ੩. ਸੰ. तत. ਸੰਗ੍ਯਾ- ਧ ਵਿਸ੍ਤਾਰ. ਫੈਲਾਉ। ੪. ਤਾਰਦਾਰ ਵਾਜਾ. "ਤਤੰ ਵੀਣਾਦਿਕੰ ਵਾਦ੍ਯੰ." (ਅਮਰਕੋਸ਼) ਦੇਖੋ, ਪੰਚ ਸਬਦ। ੫. ਪੌਣ. ਵਾਯੁ। ੬. ਪਿਤਾ। ੭. ਪੁਤ੍ਰ। ੮. ਤਪ੍ਤ (ਤੱਤੇ) ਲਈ ਭੀ ਤਤ ਸ਼ਬਦ ਆਇਆ ਹੈ. "ਬਾਰਿ ਭਯੋ ਤਤ." (ਕ੍ਰਿਸਨਾਵ) ੯. ਤਤ੍ਵ ਲਈ ਭੀ ਤਤ ਸ਼ਬਦ ਹੈ. "ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ." (ਸ੍ਰੀ ਮਃ ੫) ਤਤ੍ਵਦਰਸ਼ੀ ਅਤੇ ਸਮਦਰਸ਼ੀ ਕਰੋੜਾਂ ਮੱਧੇ ਕੋਈ ਹੈ. ਦੇਖੋ, ਤਤੁ। ੧੦. ਤਤ੍ਵ. ਭੂਤ. ਅਨਾਸਰ. "ਪਾਂਚ ਤਤ ਕੋ ਤਨ ਰਚਿਓ." (ਸਃ ਮਃ ੯) ੧੧. ਕ੍ਰਿ. ਵਿ- ਤਤ੍ਰ. ਵਹਾਂ. ਓਥੇ. "ਜਤ੍ਰ ਜਾਉ ਤਤ ਬੀਠਲੁ ਭੈਲਾ." (ਆਸਾ ਨਾਮਦੇਵ) "ਜਤਕਤ ਪੇਖਉ ਤਤ ਤਤ ਤੁਮਹੀ." (ਗਉ ਮਃ ੫) ੧੨. ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. "ਹੋਇ ਗਇਆ ਤਤ ਛਾਰ." (ਧਨਾ ਮਃ ੫)
to make wholehearted effort, devote body and soul
same as ਝਗੜਾ , dispute; also ਤਨਾਜ਼ਾ
whole heartedly, sincerely
meditation, austerities, penances, self-mortification, devotion