ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਪੂਰ੍‍ਣ- ਅਵਤਾਰ. ਉਹ ਅਵਤਾਰ. ਜੋ ਸਾਰੀ ਕਲਾ ਕਰਕੇ ਪੂਰਣ ਹੈ, ਜੈਸੇ ਗੁਰੂ ਨਾਨਕ ਦੇਵ.

ਦੇਖੋ, ਪੂਨਿਉ.

ਦੇਖੋ, ਪੂਰਣ.

ਦੇਖੋ, ਪੂਰਣ ਦੇਇ ੨. "ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ." (ਵਾਰ ਆਸਾ)

ਦੇਖੋ, ਉਪਮਾ (ੳ).

ਸੰ. पूर्त्त्. ਸੰਗ੍ਯਾ- ਪਾਲਣ. ਪਰਵਰਿਸ਼। ੨. ਖੋਦਣ ਅਤੇ ਚਿਣਨ ਦਾ ਕੰਮ। ੩. ਤਾਲ ਖੂਹ ਆਦਿ ਦੇ ਰਚਣ ਦੀ ਕ੍ਰਿਯਾ। ੪. ਵਿ- ਪੂਰਤਿ. ਭਰਿਆ ਹੋਇਆ.

ਸੰ. ਪੂਰ੍‌ਤਿ. ਸੰਗ੍ਯਾ- ਕਿਸੇ ਕੰਮ ਦੀ ਸਮਾਪਤਿ। ੨. ਪੂਰਣਤਾ। ੩. ਭਰਨ ਦੀ ਕ੍ਰਿਯਾ.

ਦੇਖੋ, ਪੂਰਣ. "ਪੂਰਨ ਆਸ ਕਰੀ ਖਿਨ ਭੀਤਰਿ." (ਮਾਝ ਮਃ ੫) ੨. ਸੰਗ੍ਯਾ- ਸ਼ਾਲਿਵਾਹਨਕੋਟ (ਸਿਆਲਕੋਟ) ਦੇ ਪ੍ਰਤਾਪੀ ਰਾਜੇ ਸ਼ਾਲਿਵਾਹਨ ਦਾ ਪੁਤ੍ਰ ਅਤੇ ਰਸਾਲੂ ਦਾ ਭਾਈ, ਜੋ ਰਾਜ ਦੀ ਇੱਛਾ ਤਿਆਗ ਕੇ ਯੋਗੀ ਹੋ ਗਿਆ ਸੀ. ਸਿਆਲਕੋਟ ਤੋਂ ਚਾਰ ਮੀਲ ਉੱਤਰ ਪੂਰਨ ਦਾ ਖੂਹ ਹੈ, ਜਿਸ ਵਿੱਚ ਮਤੇਈ ਦੀ ਚਲਾਕੀ ਨਾਲ ਪੂਰਨ ਸੁੱਟਿਆ ਗਿਆ ਸੀ ਅਰ ਉਸ ਵਿੱਚੋਂ ਗੋਰਖਨਾਥ ਨੇ ਆਕੇ ਕੱਢਿਆ ਸੀ. ਗੋਰਖਨਾਥ ਦੇ ਬੈਠਣ ਦਾ ਟਿੱਬਾ ਭੀ ਖੂਹ ਦੇ ਪਾਸ ਹੀ ਹੈ. ਸੰਤਾਨ ਦੀ ਇੱਛਾ ਵਾਲੀਆਂ ਅਨੇਕ ਜਾਤੀ ਦੀਆਂ ਇਸਤ੍ਰੀਆਂ ਪੂਰਨ ਦੇ ਖੂਹ ਤੇ ਆਕੇ ਇਸਨਾਨ ਕਰਦੀਆਂ ਹਨ. ਏਥੋਂ ਦੇ ਪੁਜਾਰੀ ਜੋਗੀ ਹਨ. ਸ਼ਹਿਰ ਸਿਆਲਕੋਟ ਵਿੱਚ ਪੂਰਨ ਦਾ ਭੋਰਾ ਭੀ ਹੈ, ਜਿਸ ਵਿੱਚ ਜੋਤਿਸੀਆਂ ਦੇ ਆਖੇ ਉਹ ਬਾਲ ਅਵਸਥਾ ਵਿੱਚ ਰੱਖਿਆ ਗਿਆ ਸੀ.