ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਆਸਾ ਪੂਰਕ. "ਪ੍ਰਭ ਪੂਰਨਆਸਨੀ, ਮੇਰੇ ਮਨਾ." (ਆਸਾ ਮਃ ੫) ੨. ਸੰ. पूर्ण आसन्न. ਪੂਰ੍‍ਣ ਆਸੰਨ. ਬਹੁਤ ਪਾਸ. ਹਾਜਰ ਹਜੂਰ.


ਦੇਖੋ, ਪੂਰਣਕਾਮ. "ਪੂਰਨਕਾਮ ਮਿਲੇ ਗੁਰਦੇਵ." (ਭੈਰ ਮਃ ੫)


ਪੂਰਣਪਦਵੀ. ਆਤਮਗ੍ਯਾਨ ਦ੍ਵਾਰਾ ਤੁਰੀਯ ਪਦ. "ਹਰਿ ਸਿਮਰਤ ਪੂਰਨਪਦ ਪਾਇਆ." (ਗਉ ਮਃ ੫)


ਪੂਰ੍‍ਣਪੁਰਸ਼. ਸਰਵਵ੍ਯਾਪਕ ਕਰਤਾਰ. "ਪੂਰਨਪੁਰਖ ਅਚੁਤ ਅਬਿਨਾਸੀ." (ਸੂਹੀ ਛੰਤ ਮਃ ੫) ੨. ਸਤਿਗੁਰੂ ਨਾਨਕ ਦੇਵ.


ਪੂਰ੍‍ਣ- ਪਰ੍‍ਯਂਕ. ਭਾਰਯਾ (ਵਹੁਟੀ) ਸਹਿਤ ਸੇਜਾ. "ਕਹੂੰ ਪੂਰਨ ਪ੍ਰਜੰਕ." (ਅਕਾਲ)


ਪੂਰਾ ਭਇਆ. ਦੇਖੋ, ਭੋ.