Meanings of Punjabi words starting from ਮ

ਅ਼. [مُنتظِم] ਮੁੰਤਜਿਮ. ਵਿ- ਇੰਤਜਾਮ (ਪ੍ਰਬੰਧ) ਕਰਨ ਵਾਲਾ


ਅ਼. [مُنتظِر] ਮੁੰਤਜਿਰ. ਵਿ- ਇੰਤਜਾਰ ਕਰਨ. (ਉਡੀਕਣ) ਵਾਲਾ.


ਦੇਖੋ, ਮੁੰਦਣਾ। ੨. ਇੱਕ ਰੋਗ, ਜਿਸ ਦਾ ਨਾਉਂ ਪੰਜਾਬੀ ਵਿੱਚ "ਬੰਨ੍ਹ" ਭੀ ਹੈ. ਮਲ ਮੂਤ੍ਰ ਦਾ ਬੰਦ ਹੋਣਾ ਅਥਵਾ ਆਂਤ ਵਿੱਚ ਵਲ ਪੈ ਜਾਣਾ. Volvolus#"ਕੇਤਿਕ ਮਰੇ ਮੁੰਦ ਕੀ ਪੀਰਾ." (ਚਰਿਤ੍ਰ ੪੦੫)


ਕ੍ਰਿ- ਮੰਦ ਦੇਣਾ. ਬੰਦ ਕਰ ਸਿੱਟਣਾ. "ਕਰਨ ਨ ਸੁਨਹੀ ਨਾਦੁ, ਕਰਨ ਮੁੰਦਿਘਾਲਿਆ." (ਫੁਨਹੇ ਮਃ ੫)


ਸੰ. ਮੁਦ੍ਰਣ. ਬੰਦ ਕਰਨ ਦੀ ਕ੍ਰਿਯਾ. ਮੂੰਦਨਾ। ੨. ਛਾਪਣਾ. ਮੁਹਰ ਲਾਉਣੀ.


ਸੰਗ੍ਯਾ- ਮੋਂਦ. ਬੰਦੀ. "ਜਗਾਤੀਆ ਮੋਹਣ ਮੁੰਦਣਿ ਪਈ." (ਤੁਖਾ ਛੰਤ ਮਃ ੪) ਮੂੰਹਾਂ ਨੂੰ ਮੋਂਦ ਪੈਗਈ. ਖ਼ਾਮੋਸ਼ੀ (ਚੁੱਪ) ਛਾਗਈ.


ਦੇਖੋ, ਮੁੰਦਣਾ.