ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. पूर्वभाषिन्. ਵਿ- ਪਹਿਲਾਂ ਬੋਲਣ ਵਾਲਾ, ਭਾਵ- ਮਿਲਣ ਆਏ ਨੂੰ ਆਪ ਪਹਿਲਾਂ ਸ਼ਿਸ੍ਟਾਚਾਰ ਦੀ ਗੱਲ ਕਰਨ ਵਾਲਾ.

ਸੰਗ੍ਯਾ- ਪ੍ਰਥਮ ਵਿਚਾਰ। ੨. ਕਰਮਕਾਂਡ ਸੰਬੰਧੀ ਸ਼ਾਸਤ੍ਰ. ਜੈਮਿਨਿ ਮੁਨਿ ਦਾ ਰਚਿਆ ਕਰਮਾਂ ਦੀ ਵਿਧੀ ਦੱਸਣ ਵਾਲਾ ਦਰਸ਼ਨ.

ਦੇਖੋ, ਪੂਰਬਾਪਰ.

ਪੂਰਵ (ਪਹਿਲਾਂ) ਉਕ੍ਤ (ਕਹਿਆ). ਵਿ- ਪਹਿਲੇ ਕਹਿਆ ਹੋਇਆ. ਜਿਸ ਦਾ ਜਿਕਰ ਪਹਿਲਾਂ ਆਚੁੱਕਿਆ ਹੈ.

ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.

ਵਿ- ਪੂਰਣ. "ਪੂਰਾ ਸਤਿਗੁਰੁ ਜੇ ਮਿਲੈ." (ਸ੍ਰੀ ਮਃ ੫) ੨. ਸੰਗ੍ਯਾ- ਜਲ ਦਾ ਕੀੜਾ. ਕੂਰਾ। ੩. ਸ਼੍ਰੀ ਗੁਰੂ ਰਾਮਦਾਸ ਜੀ ਦਾ ਇੱਕ ਪ੍ਰੇਮੀ ਸਿੱਖ.

ਪੂਰਣ ਸਨਾਨ. ਬਾਹਰ ਅਤੇ ਅੰਦਰ ਦੀ ਸਫਾਈ. ਤਨ ਅਤੇ ਮਨ ਦੀ ਨਿਰਮਲਤਾ. "ਪੂਰਾ ਮਾਰਗੁ ਪੂਰਾ ਇਸਨਾਨੁ." (ਗਉ ਮਃ ੫)

ਪੂਰਣ ਕਰਾਈ. ਭਰਵਾਈ। ੨. ਪੂਰਣ ਕੀਤੀ। ੩. ਪੂਰਣਤਾ.