ਟ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਟਿਡ ਅਤੇ ਟਿਡੀ.


ਬਿੰਡਾ. ਝਿੱਲੀ. ਝੀਂਗੁਰ. "ਟੀਢੁ ਲਵੈ ਮੰਝਿ ਬਾਰੇ." (ਤੁਕਾ ਬਾਰਹਮਾਹਾ) ਜੰਗਲ ਵਿੱਚ ਬਿੰਡੇ ਬੋਲਦੇ ਹਨ।


ਸੰਗ੍ਯਾ- ਜਮਕੁੰਡਲੀ. ਜਨਮਪਤ੍ਰੀ। ੨. ਬਾਹਰਲੀ ਸ਼ੋਭਾ. ਦਿਖਾਵਾ. ਆਡੰਬਰ। ੩. ਇੱਟਾਂ ਦੇ ਜੋੜਾਂ ਵਿੱਚ ਦਿੱਤੀ ਚੂਨੇ ਕਲੀ ਆਦਿ ਮਸਾਲੇ ਦੀ ਬੱਤੀ। ੪. ਉੱਚਾ ਸੁਰ. ਉਚੀ ਤਾਨ। ੫. ਚੌੜੇ ਮੁਖ ਵਾਲੀ ਨਲਕੀ, ਜਿਸ ਨਾਲ ਬੋਤਲ ਆਦਿ ਭਾਂਡਿਆਂ ਵਿੱਚ ਅਰਕ ਤੇਲ ਆਦਿ ਪਾਈਦਾ ਹੈ. ਪ੍ਰਤੀਤ ਹੁੰਦਾ ਹੈ ਕਿ ਇਹ Pipe ਦਾ ਵਿਗੜਿਆ ਹੋਇਆ ਰੂਪ ਹੈ. ਫ੍ਰੈਂਚ ਵਿੱਚ ਇਸ ਦਾ ਉੱਚਾਰਣ "ਪੀਪ" ਹੈ.


ਸੰਗ੍ਯਾ- ਸਜਧਜ. ਠਾਟਬਾਟ. ਦਿਖਾਵੇ ਦਾ ਸਾਮਾਨ. ਆਡੰਬਰ. "ਕਿਯੇ ਟੀਪ ਟਾਪੈਂ ਕਈ ਕੋਟਿ ਢੂਕੇ." (ਚਰਿਤ੍ਰ ੧੨੩)