ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਚੇਤ ਵਦੀ ੧੩. ਦੇ ਦਿਨ ਛਨਿੱਛਰ (ਸ਼ਨਿ) ਵਾਰ ਅਤੇ ਸ਼ਤਭਿਖਾ ਨਛਤ੍ਰ ਹੋਣ ਤੋਂ ਮਹਾਵਾਰੁਣੀ ਪਰਵ ਹੁੰਦਾ ਹੈ. ਇਸ ਦਿਨ ਗੰਗਾ ਦੇ ਸਨਾਨ ਦਾ "ਤਿਥਿਤਤ੍ਵ" ਵਿੱਚ ਵਡਾ ਮਹਾਤਮ ਲਿਖਿਆ ਹੈ.


ਆਤਮ ਵਿਦ੍ਯਾ। ੨. ਚਾਮੁੰਡਾਤੰਤ੍ਰ ਵਿੱਚ ਦਸ ਦੇਵੀਆਂ (ਕਾਲੀ, ਤਾਰਾ, ਸੋੜਸ਼ੀ. ਭੁਵਨੇਸ਼੍ਵਰੀ, ਭੈਰਵੀ, ਛਿੰਨਮਸ੍ਵਾ, ਧੂਮਾਵਤੀ, ਬਗਲਾ, ਮਾਤੰਗਾ, ਕਮਲਾਤਮਿਕਾ) ਨੂੰ ਮਹਾਵਿਦ੍ਯਾ ਲਿਖਿਆ ਹੈ.


ਸੰ. ਬਾਰਾਂ ਵਰ੍ਹੇ ਦਾ ਵ੍ਰਤ. ਦੇਖੋ, ਮਹਾਬ੍ਰਤ। ੨. ਵਡਾ ਨਿਯਮ (ਨੇਮ).


ਸੰ. महन्त. ਵਿ- ਵਡਾ ਬਜ਼ੁਰਗ. "ਮਹਾ ਦੁਖ ਏਹੁ ਮਹਾਂਤ ਕਹੈ." (ਧਨਾ ਮਃ ੫) ੨. ਕਰਨੀ ਵਿੱਚ ਵਡਾ. "ਪ੍ਰਗਟੇ ਗੁਪਾਲ ਮਹਾਂਤ ਕੈ ਮਾਥੈ." (ਸੁਖਮਨੀ) ਕਰਤਾਰ ਦਾ ਯਥਾਰਥ ਗ੍ਯਾਨ ਮਹਾਤਮਾ ਦੇ ਦਿਮਾਗ ਵਿੱਚ ਹੋਇਆ ਹੈ। ੩. ਡੇਰੇ, ਜਮਾਤ, ਅਖਾੜੇ ਆਦਿ ਦਾ ਮੁਖੀਆ ਸਾਧੂ.