ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅੰਦਰੋਂ ਅੰਦਰ ਤੋਂ "ਅੰਦਰਹੁ ਜਿਨ ਕਾ ਮੋਹੁ ਤੁਟਾ." (ਅਨੰਦੁ)


ਦੇਖੋ, ਅੰਦਰ. "ਅੰਦਰੁ ਸੀਤਲ ਸਾਂਤਿ." (ਵਾਰ ਬਿਲਾ ਮਃ ੩) ੨. ਮਨ. ਅੰਤਹਕਰਣ. "ਅੰਦਰੁ ਲਗਾ ਰਾਮ ਨਾਮਿ." (ਸ੍ਰੀ ਮਃ ੫)


ਸੰਗ੍ਯਾ- ਅੰਤਹਕਰਣ. "ਤਿਸ ਦਾ ਅੰਦਰੁ ਚਿਤੁ ਨ ਭਿਜਈ." (ਵਾਰ ਗੂਜ ੧. ਮਃ ੩)