ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਜੀਵਾਂ ਦੇ ਫਸਾਉਣ ਦਾ ਯੰਤ੍ਰ trap.


ਦੇਖੋ, ਕੁਰਤਾ.


ਕ੍ਰਿ- ਮੁਰਝਾਕੇ ਝੁਕਜਾਣਾ। ੨. ਸੁੱਕਕੇ ਭੁਰਜਾਣਾ। ੩. ਦੇਖੋ, ਕੁੜ੍ਹਨਾ.


ਕੁਟੁੰਬਮਣਿ ਦਾ ਸੰਖੇਪ ਅਤੇ ਰੂਪਾਂਤਰ. ਦੁਲਹਾ ਅਤੇ ਦੁਲਹਨਿ ਦੇ ਪਿਤਾ, ਜੋ ਦੋਹਾਂ ਕੁਲਾਂ ਵਿੱਚ ਮਾਨ੍ਯ ਹਨ. "ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ." (ਆਸਾ ਮਃ ੪) ੨. ਸਿੰਧੀ. ਕੁੜੁਮ. ਕੁਟੰਬ. ਪਰਿਵਾਰ.


ਦੁਲਹਾ ਅਤੇ ਦੁਲਹਨਿ ਦੀ ਮਾਤਾ, ਜੋ ਦੋਹਾਂ ਕੁਲਾਂ (ਕੁਟੰਬਾਂ) ਵਿੱਚ ਮਣਿਰੂਪ ਹਨ.


ਸੰਗ੍ਯਾ- ਕੁਟੰਬ ਵਿੱਚ ਮਿਲਾਉਣ ਦੀ ਕ੍ਰਿਯਾ. ਕੁੜਮਪੁਣਾ। ੨. ਸਗਾਈ. ਸਾਕ. "ਕੁੜਮ ਕੁੜਮਾਈ ਆਇਆ ਬਲਿਰਾਮ ਜੀਉ." (ਸੂਹੀ ਛੰਤ ਮਃ ੪)


ਵਿ- ਕੁੜਿਆ ਹੋਇਆ. ਮੁਰਝਾਇਆ ਸੁੱਕਕੇ ਭੁਰਿਆ.