ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कुङ्कुम ਕੁੰਕੁਮ. ਸੰਗ੍ਯਾ- ਕੇਸਰ. ਕਸ਼ਮੀਰਜ. ਕੁੰਗੂ. "ਕੁੰਕਮ ਤਿਲਕ ਭਾਲ ਮੇ ਕੀਨੋ." (ਗੁਪ੍ਰਸੂ) ੨. ਕੁਮਕੁਮਾ ਦਾ ਸੰਖੇਪ. "ਬਾਨ ਚਲੇ ਤੇਈ ਕੁੰਕਮ ਮਾਨਹੁ." (ਕ੍ਰਿਸਨਾਵ) ਦੇਖੋ, ਕੁਮਕੁਮਾ.


ਦੇਖੋ, ਕੁੰਕਮ.


ਦੇਖੋ ਕੁਮਕੁਮਾ.


ਸੰਗ੍ਯਾ- ਕੁੰਗੂ (ਕੇਸਰ) ਰੰਗੀ ਇੱਕ ਕੀੜੀ, ਜੋ ਬਹੁਤ ਸੂਖਮ ਹੁੰਦੀ ਹੈ, ਇਹ ਕਣਕ ਜੌਂ ਆਦਿਕ ਦੇ ਖੇਤਾਂ ਨੂੰ ਨਾਸ਼ ਕਰ ਦਿੰਦੀ ਹੈ. Ustilago Tritiei.


ਕੇਸਰ. ਦੇਖੋ, ਕੁੰਕਮ. "ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ." (ਗੂਜ ਮਃ ੧) ੨. ਹਲਦੀ ਆਉਲਾ ਮਿਲਾਕੇ ਬਣਾਇਆ ਇੱਕ ਲਾਲ ਰੰਗ, ਜਿਸ ਦਾ ਤਿਲਕ ਵੈਸਨਵ ਲਾਉਂਦੇ ਹਨ ਅਤੇ ਇਸਤ੍ਰੀਆਂ ਮਾਂਗ ਵਿੱਚ ਵਰਤਦੀਆਂ ਹਨ.