ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਸੰਗ੍ਯਾ- ਬਿਨਾ ਵਿਚਾਰੇ ਕਿਸੇ ਗੱਲ ਉੱਪਰ ਭਰੋਸਾ. ਵਿਵੇਕ ਰਹਿਤ ਨਿਸ਼ਚਾ.


ਅੰਨ੍ਹਾ ਅਤੇ ਅਗ੍ਯਾਨੀ. ਦੇਖੋ, ਅੰਧ. "ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ." (ਸੂਹੀ ਛੰਤ ਮਃ ੧) "ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ." (ਵਾਰ ਰਾਮ ੧, ਮਃ ੨) "ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ." (ਵਾਰ ਰਾਮ ੧, ਮਃ ੨) ਦੇਖੋ, ਕਾਣਾ.


ਦੇਖੋ, ਵਾਉਦੁਆਉ.


ਦੇਖੋ, ਅੰਧ ਕੂਪ। ੨. ਹਠੀ ਅਤੇ ਅਗ੍ਯਾਨੀ. ਜੋ ਬਾਹਰ ਤੋਂ ਅੰਦਰ ਰੌਸ਼ਨੀ ਨਹੀਂ ਆਉਣ ਦਿੰਦੇ. "ਮਨਹੁ ਜਿ ਅੰਧੇ ਕੂਪ ਕਹਿਆ ਬਿਰਦ ਨ ਜਾਣਨੀ." (ਵਾਰ ਸਾਰ ਮਃ ੧)


ਦੇਖੋ, ਅੰਧ ਧੁੰਧ.


ਅਗ੍ਯਾਨ. ਦੇਖੋ, ਅੰਧਕਾਰ. "ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖ ਅੰਧਾਰ." (ਸ੍ਰੀ ਮਃ ੫)


ਵਿ- ਅੰਧੇਰੀ. ਅੰਧਕਾਰ ਵਾਲੀ। ੨. ਅਵਿਦ੍ਯਾ ਵਾਲੀ. "ਦੇਹ ਅੰਧਾਰੀ ਅੰਧ." (ਵਡ ਛੰਤ ਮਃ ੫)


ਮੇਦੇ ਅਤੇ ਦਿਮਾਗ ਵਿੱਚ ਵਿਗਾੜ ਹੋਣ ਕਾਰਣ ਅਥਵਾ ਬਹੁਤ ਕਮਜੋਰੀ ਹੋਣ ਕਰਕੇ ਸਿਰ ਨੂੰ ਘੁਮੇਰ ਆਕੇ ਅੱਖਾਂ ਅੱਗੇ ਹਨੇਰਾ ਆ ਜਾਣ ਦਾ ਭਾਵ.