ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਕ੍ਸ਼ਯ (ਨਾਸ਼) ਹੋਇਆ। ੨. ਖਹਿਆ. ਅੜਿਆ. "ਬਾਨ ਕਮਾਨ ਗਹੇ ਹਰਿ ਸਾਮੁਹੇ ਆਇ ਖਯੋ." (ਕ੍ਰਿਸਨਾਵ)
ਸੰ. ਸੰਗ੍ਯਾ- ਜਿਸ ਦੇ ਮੂੰਹ ਦਾ ਖੰ (ਸੁਰਾਖ਼) ਵਡਾ ਹੋਵੇ, ਗਧਾ. ਦੇਖੋ, ਨੰਃ ੧੧. "ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ." (ਵਾਰ ਸਾਰ ਮਃ ੧) ੨. ਇੱਕ ਰਾਖਸ, ਜੋ ਦੂਖਣ (ਦੂਸਣ), ਦਾ ਭਾਈ ਸੀ. "ਦੂਖਣ ਔ ਖਰ ਦੈਤ ਪਠਾਏ." (ਰਾਮਾਵ) ਇਸ ਨੂੰ ਰਾਮਚੰਦ੍ਰ ਜੀ ਨੇ ਦੰਡਕਬਣ ਵਿੱਚ ਮਾਰਿਆ ਸੀ। ੩. ਕੰਡਾ. ਕੰਟਕ. ਦੇਖੋ, ਫ਼ਾ. ਖ਼ਾਰ. "ਤਿਸ ਖਰ ਧਾਰੇ ਦੇਹ ਪਰ ਯਾਂਤੇ ਸੋ ਮਲੀਨ ਹੈ." (ਨਾਪ੍ਰ) ਕਮਲ ਨੇ ਸ਼ਰੀਰ ਪੁਰ ਕੰਡੇ- ਧਾਰਣ ਕੀਤੇ ਹੋਏ ਹਨ। ੪. ਕਾਉਂ। ੫. ਬਗੁਲਾ. ਵਕ। ੬. ਵਿ- ਤਿੱਖਾ. ਤੇਜ਼. "ਖਰ ਕ੍ਰਿਪਾਣ ਕਰ ਗਹੀ ਕਾਲ." (ਸਲੋਹ) ੭. ਤੱਤਾ. ਤਪ੍ਤ। ੮. ਬੇਰਹਮ. ਕਠੋਰ ਦਿਲ ਵਾਲਾ। ੯. ਸੰ. क्षर् ਕ੍ਸ਼ਰ੍. ਧਾ. ਖਰਣਾ. ਪਘਰਣਾ. "ਬਡੇ ਬਡੇ ਬੀਰ ਬਰ ਓਰਾ ਸਮ ਖਰਗੇ." (ਠਾਕੁਰ) ੧੦. ਸੰਗ੍ਯਾ- ਖਲ (ਖਲੀ) ਦੇ ਥਾਂ ਭੀ ਖਰ ਸ਼ਬਦ ਹੈ. "ਖਰ ਕੋ ਟੁਕਰੋ ਹਾਥ ਹਮਾਰੇ ਪੈ ਧਰ੍ਯੋ." (ਚਰਿਤ੍ਰ ੧੯੨) ੧੧. ਫ਼ਾ. [خر] ਖ਼ਰ. ਗਧਾ। ੧੨. ਸਾਜ ਬਜਾਉਣ ਦਾ ਡੰਡਾ, ਮਿਜ਼ਰਾਬ. ਚੋਬ. ਡੱਗਾ. "ਸੱਟ ਪਈ ਖਰ ਚਾਮੀ." (ਚੰਡੀ ੩) ਚੰਮ (ਨਗਾਰੇ) ਉੱਤੇ ਖਰ (ਡੱਗੇ) ਦੀ ਸੱਟ ਪਈ. ਦੇਖੋ, ਖਰਚਾਮ। ੧੩. ਸਾਰੰਗੀ ਦਾ ਗਜ਼। ੧੪. ਵਿ- ਵਡਾ। ੧੫. ਖੁਰਦਰਾ. ਖਰਵਾ.
ਦੇਖੋ, ਖੜਕ ੨.। ੨. ਜਿਲਾ ਲਹੌਰ ਥਾਣਾ ਬਰਕੀ ਦਾ ਪਿੰਡ. ਦੇਖੋ, ਬੇਰੀ ਸਾਹਿਬ ੨.। ੩. ਦੇਖੋ, ਖਰਕ ਭੂਰਾ.
ਇੱਕ ਪਿੰਡ, ਜੋ ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਨਰਵਾਣਾ ਵਿੱਚ ਰੇਲਵੇ ਸਟੇਸ਼ਨ ਉਚਾਣਾ ਅਤੇ ਘਸੋ ਤੋਂ ਨੇੜੇ ਹੈ. ਇਸ ਪਿੰਡ ਤੋਂ ਪੂਰਵ ਦੇ ਪਾਸੇ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ. ਗੁਰੂ ਜੀ ਦਿੱਲੀ ਨੂੰ ਜਾਂਦੇ ਵਿਰਾਜੇ ਹਨ. ਗੁਰਦ੍ਵਾਰੇ ਨਾਲ ੧੫੦ ਵਿੱਘੇ ਜ਼ਮੀਨ ਅਤੇ ੨੫ ਰੁਪਯੇ ਸਾਲਾਨਾ ਪਟਿਆਲੇ ਵੱਲੋਂ ਜਾਗੀਰ ਹੈ. ਪੁਜਾਰੀ ਸਿੰਘ ਹੈ.
ਦੇਖੋ, ਖਰਗ ਸਿੰਘ ਅਤੇ ਖੜਗ ਸਿੰਘ.
to incrust, scab, become covered with ਖਰੀਂਡ , for ਖਰੀਂਡ to form
turbulence, tumult, violent disturbance, disorderly or rowdy behaviour, rowdyism; romp, frolic
to cause, raise or indulge in ਖਰੂਦ , romp, frolic
turbulent, disorderly, rowdy, unruly, wild
scratch caused by fingernails, paws or claws
to cause ਖਰੂੰਡ , scratch with nails or claws, dig one's nails or claws into; also ਖਰੂੰਡ ਭਰਨਾ / ਖਰੂੰਡ ਮਾਰਨਾ